ਸੰਗਰੂਰ ਤੋਂ ਐਲਾਨ ਹੁੰਦਿਆਂ ਹੀ ਭਗਵੰਤ ''ਤੇ ਵਰ੍ਹੇ ਖਾਲਸਾ (ਵੀਡੀਓ)

03/26/2019 6:16:24 PM

ਬਰਨਾਲਾ (ਪੁਨੀਤ ਮਾਨ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਸੰਗਰੂਰ 'ਚ ਉਨ੍ਹਾਂ ਦਾ ਮੁੱਖ ਮੁਕਾਬਲਾ ਭਗਵੰਤ ਮਾਨ ਨਾਲ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਟਕਸਾਲੀ ਨੇ ਖਾਲਸਾ ਨੂੰ ਇਕ ਯੋਗ ਉਮੀਦਵਾਰ ਦੱਸਿਆ ਹੈ। ਟਿਕਟ ਫਾਈਨਲ ਹੁੰਦੇ ਹੀ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਭਗਵੰਤ ਮਾਨ ਉੱਤੇ ਸਿਆਸੀ ਹਮਲੇ ਕੀਤੇ ਹਨ। ਖਾਲਸਾ ਨੇ ਕਿਹਾ ਕਿ ਭਗਵੰਤ ਮਾਨ ਸ਼ੁਰੂ ਤੋਂ ਇਸ ਫਿਤਰਤ ਦੇ ਰਹੇ ਹਨ ਕਿ ਉਹ ਆਪਣੀ ਕਹੀ ਗੱਲ ਦੇ ਉਲਟ ਚਲੇ ਜਾਂਦੇ ਹਨ। ਖਾਲਸਾ ਨੇ ਕਿਹਾ ਕਿ ਭਗਵੰਤ ਮਾਨ ਨੇ ਸਿਰਫ ਸੰਗਰੂਰ ਹਲਕੇ ਨਾਲ ਹੀ ਨਹੀਂ ਸਗੋਂ ਪੰਜਾਬ ਨਾਲ ਵੀ ਧੋਖਾ ਕੀਤਾ ਹੈ। ਭਗਵੰਤ ਮਾਨ ਸਿਰਫ ਚੁਟਕਲੇ ਸੁਣਾ ਕੇ ਹੀ ਚੋਣ ਜਿੱਤਣੀ ਚਾਹੁੰਦਾ ਹੈ। 

ਇਥੇ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 1989 ਵਿਚ ਵੀ ਖਾਲਸਾ ਲੋਕ ਸਭਾ ਚੋਣ ਲੜ ਚੁੱਕੇ ਹਨ ਅਤੇ ਚੋਣਾਂ ਵਿਚ ਜਿੱਤ ਕੇ ਦੇਸ਼ ਦੀ ਸੰਸਦ 'ਚ ਪੁੱਜੇ ਸਨ। ਹੁਣ ਫਿਰ ਅਕਾਲੀ ਦਲ ਟਕਸਾਲੀ ਨੇ ਖਾਲਸਾ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਵੱਡਾ ਦਾਅ ਖੇਡਿਆ ਹੈ।

Gurminder Singh

This news is Content Editor Gurminder Singh