ਵੋਟਰਾਂ ਦੇ ਸਵਾਗਤ ਲਈ ਮੋਗਾ ਦੇ ਸਕੂਲ 'ਚ ਵਿਆਹ ਵਰਗਾ ਮਾਹੌਲ

05/18/2019 9:23:51 PM

ਮੋਗਾ,(ਗੋਪੀ ਰਊਕੇ) : ਦੇਸ਼ 'ਚ ਇਕ ਪਾਸੇ ਜਿਥੇ ਲੋਕਸਭਾ ਦੀਆਂ ਐਤਵਾਰ (19 ਮਈ) ਨੂੰ ਹੋਣ ਵਾਲੀਆਂ ਚੋਣਾਂ 'ਚ ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਕਮਿਸ਼ਨ ਵਲੋਂ ਜ਼ਿਆਦਾ ਤੋਂ ਜ਼ਿਆਦਾ ਪੋਲਿੰਗ ਪ੍ਰਤੀ ਲੋਕਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਮੋਗਾ ਜ਼ਿਲੇ ਦੇ ਆਦਰਸ਼ ਮਾਡਲ ਸਕੂਲ ਦੀ ਮੈਨੇਜਮੈਂਟ ਵਲੋਂ ਇਕ ਅਨੋਖੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਦੌਰਾਨ ਸਕੂਲ 'ਚ ਸ਼ਾਮਿਆਨਾ ਲਗਾ ਕੇ ਸਕੂਲ ਨੂੰ ਵਿਆਹ ਦੀ ਤਰ੍ਹਾਂ ਸਜਾ ਦਿੱਤਾ ਗਿਆ ਹੈ। ਸਕੂਲ ਪ੍ਰਬੰਧਕਾਂ ਨੇ ਬਜ਼ੁਰਗ ਵੋਟਰਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਵੋਟਰਾਂ ਦੇ ਨਾਲ ਆਉਣ ਵਾਲੇ ਨੰਨੇ ਬੱਚਿਆਂ ਦੇ ਮਨੋਰੰਜਨ ਲਈ ਖੇਡਾਂ ਨਾਲ ਕਮਰਿਆਂ ਨੂੰ ਵੀ ਸਜਾਇਆ ਹੈ। ਸਕੂਲ ਪ੍ਰਿੰਸੀਪਲ ਸੁਨੀਤਾ ਸਿਰੱਪੇ ਦਾ ਕਹਿਣਾ ਹੈ ਕਿ ਵੋਟਰਾਂ ਲਈ ਪੀਣ ਦੇ ਪਾਣੀ ਸਮੇਤ ਹੋਰ ਹਰ ਤਰ੍ਹਾਂ ਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਜੇ ਪਾਸੇ ਸਕੂਲ ਦੀ ਇਸ ਕੋਸ਼ਿਸ਼ ਦੀਆਂ ਚਾਰੇ ਪਾਸੇ ਤਰੀਫਾਂ ਹੋ ਰਹੀਆਂ ਹਨ।