ਲੋਕ ਸਭਾ ਚੋਣਾਂ 'ਚ ਇਹ ਉਮੀਦਵਾਰ ਬਣੇ 'ਲੱਖਪਤੀ'

05/24/2019 4:28:05 PM

ਜਲੰਧਰ (ਵੈੱਬ ਡੈਸਕ) : 17 ਵੀਂ ਲੋਕ ਸਭਾ ਚੋਣਾਂ ਲਈ 7 ਵੇਂ ਪੜਾਵਾਂ 'ਚ ਹੋਈ ਪੋਲਿੰਗ ਪਿੱਛੋਂ 23 ਮਈ ਨੂੰ ਨਤੀਜੇ ਆ ਗਏ ਹਨ। ਨਤੀਜਿਆਂ ਅਨੁਸਾਰ ਸਿਰਫ ਚਾਰ ਹੀ ਉਮੀਦਵਾਰ ਅਜਿਹੇ ਹਨ, ਜਿਹੜੇ ਇਕ ਲੱਖ ਦੇ ਫਰਕ ਨਾਲ 'ਲੱਖਪਤੀ' ਬਣ ਗਏ ਹਨ। 

* ਇਨ੍ਹਾਂ 'ਚ ਪਹਿਲੇ ਨੰਬਰ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਨ। ਫਿਰੋਜ਼ਪੁਰ ਹਲਕੇ ਤੋਂਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 2,00,463 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਬਣੇ ਸਨ। 
* ਦੂਸਰੇ ਨੰਬਰ 'ਤੇ ਕਾਂਗਰਸ ਦੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਹਨ। ਸਭ ਨੂੰ ਹੈਰਾਨ ਕਰਨ ਵਾਲੀ ਇਸ ਸੀਟ ਤੋਂ ਡਿੰਪਾ ਹੈਰਾਨੀਜਨਕ ਤਰੀਕੇ ਨਾਲ 1,40,573 ਵੋਟਾਂ ਦੀ ਲੀਡ ਨਾਲ ਜਿੱਤੇ ਹਨ।
* ਪਟਿਆਲਾ ਦੇ ਸ਼ਾਹੀ ਪਰਿਵਾਰ ਮਹਾਰਾਣੀ ਪਰਨੀਤ ਕੌਰ ਨੇ ਸੁਰਜੀਤ ਸਿੰਘ ਰੱਖੜਾ ਨੂੰ 1,62,718 ਵੋਟਾਂ ਦੇ ਫਰਕ ਨਾਲ ਹਰਾ ਕੇ ਸ਼ਾਹੀ ਜਿੱਤ ਹਾਸਲ ਕੀਤੀ ਹੈ।
* ਇਸ ਤੋਂ ਇਲਾਵਾ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ 1,10,211 ਵੋਟਾਂ ਦੇ ਫਰਕ ਨਾਲ ਜਿੱਤੇ ਹਨ। 

ਇਸ ਤੋਂ ਇਲਾਵਾ ਸਭ ਤੋਂ ਵੱਧ ਵੋਟਾਂ ਲੈਣ ਵਾਲੇ 5 ਜੇਤੂ ਉਮੀਦਵਾਰ

ਸੁਖਬੀਰ ਸਿੰਘ ਬਾਦਲ 6,33,427
ਸੰਨੀ ਦਿਓਲ 5,58,719
ਪ੍ਰਨੀਤ ਕੌਰ 5,32,027
ਹਰਸਿਮਰਤ ਕੌਰ ਬਾਦਲ 4,92,824
ਜਸਬੀਰ ਸਿੰਘ ਡਿੰਪਾ 4,59,710 






 

Anuradha

This news is Content Editor Anuradha