ਮੰਗਲਵਾਰ ਨਾਮਜ਼ਦਗੀ ਭਰਨ ਵਾਲੇ ਤਿੰਨੇ ਕਾਂਗਰਸੀ ਉਮੀਦਵਾਰ ਕਰੋੜਪਤੀ

04/24/2019 2:12:54 PM

ਚੰਡੀਗੜ੍ਹ (ਸ਼ਰਮਾ) : ਲੋਕ ਸਭਾ ਚੋਣਾਂ ਲਈ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਿਆਂ 'ਚ ਕਾਂਗਰਸੀ ਉਮੀਦਵਾਰ ਅੰਮ੍ਰਿਤਸਰ ਤੋਂਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ ਅਤੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਸਾਰੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਪਰ ਇਨ੍ਹਾਂ ਤਿੰਨਾਂ 'ਚੋਂ ਰਾਜਕੁਮਾਰ ਦੀ ਜਾਇਦਾਦ ਸਭ ਤੋਂ ਜ਼ਿਆਦਾ ਹੈ। ਹਾਲਾਂਕਿ ਇਨ੍ਹਾਂ ਦੀਆਂ ਦੇਣਦਾਰੀਆਂ ਵੀ ਦੂਜੇ ਦੋਵਾਂ ਦੇ ਮੁਕਾਬਲੇ ਜ਼ਿਆਦਾ ਹੈ। ਆਪਣੇ ਨਾਮਜ਼ਦਗੀ ਪੱਤਰਾਂ ਨਾਲ ਇਨ੍ਹਾਂ ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਇਦਾਦ ਦੇ ਸਬੰਧ 'ਚ ਦਿੱਤੇ ਗਏ ਸਹੁੰ ਪੱਤਰਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਤਿੰਨਾਂ ਉਮੀਦਵਾਰਾਂ 'ਚੋਂ ਰਾਜਕੁਮਾਰ ਦੇ ਐੱਚ. ਯੂ.ਐੱਫ. ਖਾਤੇ ਦੇ ਨਾਲ-ਨਾਲ ਵਾਰਸਾਂ ਦੇ ਨਾਂ ਵੀ ਜਾਇਦਾਦ ਹੈ ਪਰ ਵਾਰਸਾਂ ਕੋਲ ਨਕਦੀ ਕੁਝ ਵੀ ਨਹੀਂ।

ਇਹ ਹੈ ਤਿੰਨਾਂ ਦੀ ਜਾਇਦਾਦ ਦਾ ਬਿਓਰਾ :

ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ)         

ਨਕਦੀ        2, 53,000     4,54, 260
ਚੱਲ ਜਾਇਦਾਦ       1, 84, 95, 004  26 , 45 , 322
ਅਚੱਲ ਜਾਇਦਾਦ            1,07, 00, 000 21, 70, 000
ਦੇਣਦਾਰੀਆਂ   90, 31, 565  
ਵਿੱਦਿਆ       12ਵੀਂ  

ਜਸਬੀਰ ਸਿੰਘ ਗਿੱਲ (ਖਡੂਰ ਸਾਹਿਬ) 

ਨਕਦੀ         1, 25, 000     1, 85, 000
ਚੱਲ ਜਾਇਦਾਦ      2, 00, 98, 000      1, 90, 95, 500
ਅਚੱਲ ਜਾਇਦਾਦ               3, 52, 00, 000    70, 00, 000
ਦੇਣਦਾਰੀਆਂ        46, 55, 000      
ਵਿੱਦਿਆ        ਗਿਆਨੀ  

ਰਾਜਕੁਮਾਰ (ਹੁਸ਼ਿਆਰਪੁਰ)

ਰਾਜਕੁਮਾਰ ਦੇ ਐੱਚ. ਯੂ. ਐੱਫ ਖਾਤੇ 'ਚ 64, 46, 645 ਰੁਪਏ ਅਤੇ ਪਹਿਲੇ ਵਾਰਸ ਕੋਲ 11, 17, 089 ਰੁਪਏ ਅਤੇ ਦੂਜੇ ਵਾਰਸ ਕੋਲ 14, 89, 989 ਰੁਪਏ ਦੀ ਚੱਲ ਜਾਇਦਾਦ ਹੋਣ ਦੇ ਨਾਲ ਉਨ੍ਹਾਂ ਦੀ ਅਤੇ ਪਤਨੀ ਦੀ ਹੋਰ ਜਾਇਦਾਦ ਦਾ ਬਿਓਰਾ ਹੇਠ ਲਿਖੇ ਅਨੁਸਾਰ ਹੈ :

ਨਕਦੀ          2, 07, 705   52, 400 
ਚੱਲ ਜਾਇਦਾਦ              2, 35, 08, 571     56, 48, 998 
ਅਚੱਲ ਜਾਇਦਾਦ           10, 32, 50, 000         30, 00, 000
ਦੇਣਦਾਰੀਆਂ       6, 32, 99, 925        
ਵਿੱਦਿਆ ਐੱਮ. ਡੀ. (ਰੇਡੀਓ ਡਾਇਗਨੋਸਿਸ)  

 

 

         
 

Anuradha

This news is Content Editor Anuradha