ਲੁਧਿਆਣਾ ''ਚ ਲੋਕ ਅਦਾਲਤ ਦਾ ਆਯੋਜਨ, ਨਜਿੱਠੇ ਗਏ ਕਈ ਕੇਸ

12/14/2019 3:32:42 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੀ ਸਥਾਨਕ ਅਦਾਲਤ 'ਚ ਸ਼ਨੀਵਾਰ ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ 'ਚ ਕਈ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਵੀ ਕਰਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਦੱਸਿਆ ਕਿ ਅੱਜ ਸਪੈਸ਼ਲ ਨੈਸ਼ਨਲ ਲੋਕ ਅਦਾਲਤ ਲਾਈ ਗਈ ਹੈ, ਜਿਸ ਦੇ ਤਹਿਤ ਪੂਰੇ ਜ਼ਿਲੇ ਭਰ 'ਚਕਰੀਬ 20 ਬੈਂਚ ਲਾਏ ਗਏ ਹਨ, ਜਿਨ੍ਹਾਂ 'ਚ ਕਰੀਬ 11 ਹਜ਼ਾਰ ਕੇਸਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕ ਅਦਾਲਤ 'ਚ ਘਰੇਲੂ, ਚੈੱਕ ਬਾਊਂਸ, ਲੇਬਰ ਡਿਸਪਿਊਟ ਆਦਿ ਛੋਟੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਦੌਰਾਨ ਦੋਹਾਂ ਪੱਖਾਂ ਦੇ ਲੋਕ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਸਹਿਮਤੀ ਨਾਲ ਉਨਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।

Babita

This news is Content Editor Babita