Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ

01/12/2021 6:40:19 PM

ਜਲੰਧਰ (ਬਿਊਰੋ) - ਪੋਹ ਮਹੀਨੇ ਦੇ ਆਖਰੀ ਦਿਨ ਮਾਘ ਸੰਕਰਾਂਤੀ ਦੀ ਪਹਿਲੀ ਰਾਤ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲੋਹੜੀ ਦਾ ਇਹ ਤਿਉਹਾਰ ਹਰ ਸਾਲ 13 ਜਨਵਰੀ ਨੂੰ ਬੜੀ ਧੂਮ-ਧਾਮ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੰਜਾਬ ਸੂਬੇ ’ਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ ਖੁੱਲ੍ਹੀ ਜਗ੍ਹਾ ’ਤੇ ਰਾਤ ਦੇ ਸਮੇਂ ਅੱਗ ਬਾਲਦੇ ਹਨ ਤੇ ਉਸ ਦੇ ਆਲੇ-ਦੁਆਲੇ ਘੇਰਾ ਬਣਾਉਂਦੇ ਹਨ। ਇਸ ਦਿਨ ਰਿਉੜੀਆਂ, ਮੁੰਗਫਲੀ, ਖੋਆ, ਗੱਚਕ ਆਦਿ ਖਾਧਾ ਜਾਂਦਾ ਹੈ।  

ਕਦੋਂ ਮਨਾਇਆ ਜਾਂਦਾ ਹੈ ਮਕਰ ਸੰਕ੍ਰਾਂਤੀ ਦਾ ਤਿਉਹਾਰ
ਮਕਰ ਸੰਕ੍ਰਾਂਤੀ, ਹਿੰਦੂ ਧਰਮ ਦਾ ਇਕ ਵਿਸ਼ੇਸ਼ ਤੇ ਅਹਿਮ ਤਿਉਹਾਰ ਹੈ। ਇਸ ਪੁਰਬ ਨੂੰ ਸੰਕ੍ਰਾਂਤੀ, ਖਿਚੜੀ ਆਦਿ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਹਰ ਸਾਲ ਇਹ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸੂਰਜ ਦੇਵ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸੂਰਜ ਦੇਵ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ 'ਤੇ ਵਿਅਕਤੀ ਨੂੰ ਮਨਚਾਹਿਆ ਵਰਦਾਨ ਪ੍ਰਾਪਤ ਹੁੰਦਾ ਹੈ। ਇਸ ਤਿਉਹਾਰ ਦੀ ਸ਼ਾਸਤਰਾਂ 'ਚ ਵਿਸ਼ੇਸ਼ ਮਹਿਮਾ ਦੱਸੀ ਗਈ ਹੈ। ਕਿਹਾ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ ਸੂਰਜ ਧਨੂ ਰਾਸ਼ੀ ਤੋਂ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਜਪ, ਤਪ, ਦਾਨ, ਇਸ਼ਨਾਨ ਆਦਿ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ।

PunjabKesari

ਮਕਰ ਸੰਕ੍ਰਾਂਤੀ 'ਤੇ ਬਣ ਰਿਹਾ ਇਹ ਯੋਗ
ਮਕਰ ਸੰਕ੍ਰਾਂਤੀ ਦਾ ਪੁੰਨ ਕਾਲ 8 ਘੰਟੇ ਦਾ ਰਹੇਗਾ। ਇਹ ਸਵੇਰੇ 8 ਵੱਜ ਕੇ 30 ਮਿੰਟ ਤੋਂ ਲੈ ਕੇ ਸ਼ਾਮ 5 ਵੱਜ ਕੇ 46 ਮਿੰਟ ਤਕ ਰਹੇਗਾ। ਸ਼ਾਸਤਰਾਂ ਅਨੁਸਾਰ ਇਸ ਦੌਰਾਨ ਇਸ਼ਨਾਨ-ਦਾਨ ਨਾਲ ਕਈ ਗੁਣਾ ਫਲ ਪ੍ਰਾਪਤ ਹੁੰਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਾਲ ਤਿਉਹਾਰ 'ਤੇ ਚੰਦਰਮਾ, ਸ਼ਨੀ, ਬੁੱਧ ਤੇ ਗੁਰੂ ਗ੍ਰਹਿ ਵੀ ਮਕਰ ਰਾਸ਼ੀ ਵਿਚ ਹੋਣਗੇ। ਅਜਿਹੇ ਵਿਚ ਮਕਰ ਸੰਕ੍ਰਾਂਤੀ ਨੂੰ ਬੇਹੱਦ ਸ਼ੁੱਭ ਫਲਦਾਈ ਦੱਸਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਇਨ੍ਹਾਂ ਕਾਰਨਾਂ ਕਰਕੇ ‘ਛਾਤੀ’ ’ਚ ਹੁੰਦਾ ਹੈ ਦਰਦ, ਘਰੇਲੂ ਨੁਸਖ਼ਿਆਂ ਨਾਲ ਇੰਝ ਕਰੋ ਬਚਾਅ

ਜਾਣੋ ਇਸ ਦਿਨ ਕੀ ਕਰਨਾ ਰਹੇਗਾ ਸ਼ੁੱਭ
ਮਕਰ ਸੰਕ੍ਰਾਂਤੀ ਵਾਲੇ ਦਿਨ ਜੇਕਰ ਦਾਨ ਕੀਤਾ ਜਾਵੇ ਤਾਂ ਇਸ ਦਾ ਮਹੱਤਵ ਬੇਹੱਦ ਵਿਸ਼ੇਸ਼ ਹੁੰਦਾ ਹੈ। ਇਸ ਦਿਨ ਵਿਅਕਤੀ ਨੂੰ ਆਪਣੇ ਸਮੇਂ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਨਾਲ ਹੀ ਪਵਿੱਤਰ ਨਦੀਆਂ 'ਚ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਦਿਨ ਖਿਚੜੀ ਦਾਨ ਦੇਣਾ ਵਿਸ਼ੇਸ਼ ਫਲਦਾਈ ਮੰਨਿਆ ਜਾਂਦਾ ਹੈ। ਨਾਲ ਹੀ ਗੁੜ-ਤਿਲ, ਰਿਓੜੀਆਂ, ਗਚਕ ਆਦਿ ਪ੍ਰਸ਼ਾਦ ਸਰੂਪ ਵੰਡੇ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਮਕਰ ਸੰਕ੍ਰਾਂਤੀ 'ਤੇ ਲੋੜਵੰਦਾਂ ਨੂੰ ਕਰੋ ਦਾਨ 
ਇਸ ਦਿਨ ਲੋੜਵੰਦਾਂ ਨੂੰ ਦਾਨ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ, ਦਾਨ ਅਜਿਹੇ ਵਿਅਕਤੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਉਸ ਦੀ ਜ਼ਰੂਰਤ ਹੋਵੇ ਤੇ ਇਸ ਦੀ ਸਹੀ ਵਰਤੋਂ ਹੋ ਸਕੇ। ਅਜਿਹਾ ਕਰਨ ਨਾਲ ਹੀ ਦਾਨ ਕਰਨ ਵਾਲੇ ਵਿਅਕਤੀ ਨੂੰ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਮਾਨਤਾ ਹੈ ਕਿ ਚੰਗੇ ਮਨ ਨਾਲ ਦਾਨ ਕਰਨਾ ਬੇਹੱਦ ਜ਼ਰੂਰੀ ਹੈ। ਅਣਮਨੇ ਹੋ ਕੇ ਦਾਨ ਕਰਨ ਨਾਲ ਉਸ ਦਾ ਫਲ਼ ਪ੍ਰਾਪਤ ਨਹੀਂ ਹੁੰਦਾ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਇਨ੍ਹਾਂ ਚੀਜ਼ਾਂ ਦਾ ਕਰੋ ਦਾਨ
ਮਕਰ ਸੰਕ੍ਰਾਂਤੀ ਵਾਲੇ ਦਿਨ ਵਿਅਕਤੀ ਦਾਨ ਵਿਚ ਲੂਣ, ਘਿਉ ਤੇ ਅਨਾਜ ਦਾਨ ਕਰ ਸਕਦਾ ਹੈ। ਇਸ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਸ਼ਿਵ ਪੁਰਾਣ ਅਨੁਸਾਰ, ਇਸ ਦਿਨ ਨਵੇਂ ਵਸਤਰਾਂ ਦਾ ਦਾਨ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਤਿਲ ਜਾਂ ਗੁੜ ਦਾ ਦਾਨ ਵੀ ਇਸ ਦਿਨ ਕੀਤਾ ਜਾ ਸਕਦਾ ਹੈ।

ਇਨ੍ਹਾਂ ਚੀਜ਼ਾਂ ਦਾ ਭੁੱਲ ਕੇ ਵੀ ਨਾ ਕਰੋ ਦਾਨ
ਧਿਆਨ ਰਹੇ ਕਿ ਜੇਕਰ ਤੁਸੀਂ ਦਾਨ ਕਰ ਰਹੇ ਹੋ ਤਾਂ ਤੁਹਾਡਾ ਟੀਚਾ ਦਿਖਾਵਾ ਜਾਂ ਯਸ਼ ਪਾਉਣਾ ਬਿਲਕੁਲ ਨਾ ਹੋਵੇ। ਜਿਹੜਾ ਵਿਅਕਤੀ ਦਾਨ ਕਰਦਾ ਹੈ ਉਸ ਨੂੰ ਭਗਵਾਨ ਦੂਸਰਿਆਂ ਦੀ ਮਦਦ ਕਰਨ ਦੇ ਯੋਗ ਬਣਾਉਂਦੇ ਹਨ। ਜਿਹੜੀ ਵੀ ਚੀਜ਼ ਤੁਸੀਂ ਦਾਨ ਕਰੋ, ਉਹ ਪੁਰਾਣੀ ਤੇ ਬੇਕਾਰ ਨਾ ਹੋਵੇ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਨੋਟ - Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ ਤੇ ਅਸ਼ੁੱਭ, ਦੇ ਬਾਰੇ ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News