ਲੋਹੜੀ ''ਤੇ ਗੁਰੂ ਨਗਰੀ ''ਚ ਪਤੰਗਬਾਜ਼ੀ ਦਾ ਬੱਝੇ ਨਜ਼ਾਰੇ

01/13/2019 2:41:12 PM

ਅੰਮ੍ਰਿਤਸਰ : ਲੋਹੜੀ ਦੇ ਤਿਉਹਾਰ 'ਤੇ ਗੁਰੂ ਨਗਰੀ 'ਚ ਪਤੰਗਬਾਜ਼ੀ ਦੇ ਮਨਮੋਹਨ ਨਜ਼ਾਰੇ ਦੇਖਣ ਨੂੰ ਮਿਲੇ। ਲੋਕਾਂ ਨੇ ਡੀ. ਜੇ. 'ਤੇ ਵੱਜਦੇ ਗਾਣਿਆਂ ਨਾਲ ਪਤੰਗਬਾਜ਼ੀ ਨਾਲ ਆਨੰਦ ਮਾਣਿਆ। ਦੱਸ ਦੇਈਏ ਕਿ ਗੁਰੂ ਨਗਰੀ ਦੀ ਪਤੰਗਬਾਜ਼ੀ ਪੂਰੇ ਵਿਸ਼ਵ 'ਚ ਮਸ਼ਹੂਰ ਹੈ। ਨੌਜਵਾਨਾਂ ਅਤੇ ਬੱਚਿਆਂ ਨੇ ਇਸ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਨੂੰ ਨਕਾਰਦੇ ਹੋਏ ਪੁਰਾਤਨ ਡੋਰਾਂ ਨਾਲ ਗੁੱਡੀਆਂ ਉਡਾਈਆਂ। ਲੋਹੜੀ ਦਾ ਤਿਉਹਾਰ ਹੋਣ ਮੌਕੇ ਲੋਕਾਂ ਦੇ ਘਰਾਂ 'ਚ ਦੂਜੇ ਸੂਬਿਆਂ ਤੋਂ ਆਏ ਹੋਏ ਰਿਸ਼ਤੇਦਾਰਾਂ ਨੇ ਵੀ ਪਤੰਗਬਾਜ਼ੀ ਦਾ ਪੂਰਾ ਮਜ਼ਾ ਲਿਆ। 
 

Babita

This news is Content Editor Babita