‘ਸੰਡੇ ਲਾਕਡਾਊਨ’ : ਧਰਮਕੋਟ ਦੀਆਂ ਸੜਕਾਂ ’ਤੇ ਪਸਰੀ ਸੁੰਨ, ਸਬਜ਼ੀ ਮੰਡੀ ਵੀ ਨਹੀਂ ਖੁੱਲ੍ਹੀ

04/25/2021 2:47:43 PM

ਧਰਮਕੋਟ (ਸਤੀਸ਼) - ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਲੱਗੇ ਲਾਕਡਾਊਨ ਕਾਰਨ ਹਰ ਪਾਸੇ ਸੁਨਸਾਨ ਸੀ, ਉਹੀ ਹਾਲ ਅੱਜ ਯਾਨੀ ਐਤਵਾਰ ਵਾਲੇ ਦਿਨ ਸਰਕਾਰ ਵੱਲੋਂ ਲਾਏ ਗਏ ਲਾਕਡਾਊਨ ਦੌਰਾਨ ਦੇਖਣ ਨੂੰ ਮਿਲਿਆ। ਤਾਲਾਬੰਦੀ ਕਾਰਨ ਸ਼ਹਿਰ ’ਚ ਨਾ ਤਾਂ ਸਬਜ਼ੀ ਮੰਡੀ ਖੁੱਲ੍ਹੀ ਅਤੇ ਨਾ ਹੀ ਕੋਈ ਬੱਸ ਦੀ ਆਵਾਜਾਈ ਸੀ। ਸ਼ਹਿਰ ਦੇ ਬਾਜ਼ਾਰ ਬੰਦੇ ਪਏ ਹਨ ਅਤੇ ਸੜਕਾਂ ਪੂਰੀ ਤਰ੍ਹਾਂ ਸੁੰਨਸਾਨ ਸਨ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਦੱਸ ਦੇਈਏ ਕਿ ਲਾਕਡਾਊਨ ਕਾਰਨ ਜਿਥੇ ਇਕ ਪਾਸੇ ਧਰਮਕੋਟ ਦੀਆਂ ਸਾਰੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਸਨ, ਉਥੇ ਹੀ ਆਮ ਲੋਕਾਂ ਨੂੰ ਲਾਕਡਾਊਨ ’ਚ ਆਪੋ-ਆਪਣੇ ਘਰਾਂ ’ਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਇਸ ਦੌਰਾਨ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਸਰਕਾਰ ਲਾਕਡਾਊਨ ਨਾ ਲਗਾਵੇ, ਕਿਉਂਕਿ ਬਾਜ਼ਾਰ ਵਿੱਚ ਕਾਰੋਬਾਰ ਪਹਿਲਾਂ ਹੀ ਭਾਰੀ ਮੰਦੀ ਦੀ ਭੇਂਟ ਚੜ੍ਹ ਚੁੱਕੇ ਹਨ। ਜੇਕਰ ਹੋਰ ਲਾਕਡਾਊਨ ਲੱਗਾ ਤਾਂ ਬਹੁਤ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

rajwinder kaur

This news is Content Editor rajwinder kaur