ਵੱਡੀ ਖ਼ਬਰ : ਮਿੰਨੀ ਲਾਕਡਾਊਨ ਦੌਰਾਨ ਪੰਜਾਬ ’ਚ ਠੇਕੇ ਖੋਲ੍ਹਣ ਨੂੰ ਮਨਜ਼ੂਰੀ, ਇਨ੍ਹਾਂ ਦੁਕਾਨਾਂ ਨੂੰ ਵੀ ਦਿੱਤੀ ਛੋਟ

05/04/2021 6:13:49 PM

ਚੰਡੀਗੜ੍ਹ : ਕੋਰੋਨਾ ਦੇ ਵੱਧ ਰਹੇ ਕਹਿਰ ਦਰਮਿਆਨ ਸੂਬੇ ’ਚ ਲਗਾਏ ਗਏ ਮਿੰਨੀ ਲਾਕਡਾਊਨ ਵਿਚ ਪੰਜਾਬ ਸਰਕਾਰ ਨੇ ਹੁਣ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਸ਼ਾਮ ਪੰਜ ਵਜੇ ਤਕ ਠੇਕੇ ਖੋਲ੍ਹੇ ਜਾ ਸਕਣਗੇ। ਇਸ ਦੇ ਨਾਲ ਹੀ ਜਾਰੀ ਹੁਕਮਾਂ ਵਿਚ ਇਹ ਸਾਫ਼ ਆਖਿਆ ਗਿਆ ਹੈ ਕਿ ਠੇਕਿਆਂ ਦੇ ਨਾਲ ਅਹਾਤੇ ਨਹੀਂ ਖੋਲ੍ਹੇ ਜਾ ਸਕਣਗੇ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਵੱਡੀ ਖ਼ਬਰ, ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਸਖ਼ਤ ਚਿਤਾਵਨੀ

ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਖੇਤੀ ਨਾਲ ਜੁੜਿਆ ਜ਼ਰੂਰੀ ਸਾਮਾਨ ਜਿਨ੍ਹਾਂ ਵਿਚ ਖਾਧ ਅਤੇ ਹੋਰ ਕੀਟਨਾਸ਼ਕ ਦੀਆਂ ਦੁਕਾਨਾਂ ਸ਼ਾਮਲ ਹਨ, ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਦਕਿ ਕਰਿਆਨਾ ਅਤੇ ਗਰਾਸਰੀ ਦੀਆਂ ਦੁਕਾਨਾਂ ਵੀ ਹੁਣ ਸ਼ਾਮ 5 ਵਜੇ ਤਕ ਖੋਲ੍ਹੀਆਂ ਜਾ ਸਕਣਗੀਆਂ। ਨਵੇਂ ਹੁਕਮਾਂ ਮੁਤਾਬਕ ਹੁਣ ਆਟੋ ਮੋਬਾਇਲ ਪਾਰਟਸ ਅਤੇ ਆਟੋ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਟਰੱਕ ਆਦਿ ਦੀਆਂ ਵਰਕਸ਼ਾਪ, ਹਾਰਡਵੇਅਰ ਸਟੋਰ, ਪਲੰਬਿੰਗ ਸਟੋਰ, ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾ ਸਕਣਗੀਆਂ।

ਇਹ ਵੀ ਪੜ੍ਹੋ : ਕੋਰੋਨਾ ਦੇ ਔਖੇ ਸਮੇਂ ਵਿਚ ਪੱਤਰਕਾਰਾਂ ਤੇ ਬਿਜਲੀ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh