ਹਰਿਆਣਾ ਪੁਲਸ ਨੇ ਜਾਰੀ ਕੀਤੀ ਹਿੰਸਾ ਕਰਨ ਵਾਲਿਆਂ ਦੀ ਸੂਚੀ, ਹਨੀਪ੍ਰੀਤ ਦਾ ਨਾਂ ਵੀ ਸ਼ਾਮਲ

09/19/2017 8:22:55 AM

ਪੰਚਕੂਲਾ — 25 ਅਗਸਤ ਨੂੰ ਰਾਮ ਰਹੀਮ ਨੂੰ ਦੋਸ਼ੀ ਕਰਾਰ ਕਰਨ ਤੋਂ ਬਾਅਦ ਪੰਚਕੂਲਾ 'ਚ ਭਾਰੀ ਸੁਰੱਖਿਆ ਦੇ ਬਾਵਜੂਦ ਹਿੰਸਾ ਦੀਆਂ ਘਟਨਾਵਾਂ ਹੋਈਆਂ ਜਿਸ 'ਚ ਸੈਕੜੇ ਲੋਕ ਮਾਰੇ ਗਏ ਅਤੇ ਕਰੋੜਾਂ ਰੁਪਏ ਦੀ ਸਰਕਾਰੀ ਅਤੇ ਨਿੱਜੀ ਲੋਕਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ। 
ਇਹ ਹਿੰਸਾ ਜਾਣਬੁਝ ਕੇ ਅਤੇ ਕਰੋੜਾਂ ਰੁਪਏ ਦੇ ਕੇ ਫੈਲਾਉਣ ਕਰਵਾਏ ਜਾਣ ਦੀ ਖਬਰ ਹੈ। ਇਸ ਹਿੰਸਾ 'ਚ ਹਜ਼ਾਰਾਂ ਦੀ ਗਿਣਤੀ 'ਚ ਰਾਮ ਰਹੀਮ ਦੇ ਸਮਰਥਕਾਂ ਨੇ ਅੱਗ ਲਗਾ ਕੇ ਹਿੰਸਾ ਫੈਲਾਈ ਸੀ।


ਹੁਣ ਪੰਚਕੂਲਾ ਪੁਲਸ ਨੇ 43 ਹਿੰਸਾ ਫੈਲਾਉਣ ਵਾਲੇ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ 41 ਲੋਕਾਂ ਦੀ ਸਿਰਫ ਫੋਟੋ ਹੀ ਜਾਰੀ ਕੀਤੀ ਹੈ ਇਨ੍ਹਾਂ 'ਚੋਂ ਕਈ ਲੋਕਾਂ ਦੇ ਨਾਮ ਵੀ ਨਹੀਂ ਪਤਾ। ਇਨ੍ਹਾਂ ਲੋਕਾਂ ਦੀ ਪਛਾਣ ਵੱਖ-ਵੱਖ ਵੀਡੀਓ ਕਲੀਪਿੰਗਸ ਅਤੇ ਫੋਟੋ ਦੇ ਅਧਾਰ 'ਤੇ ਕੀਤੀ ਗਈ ਹੈ। ਵੀਡੀਓ ਅਤੇ ਫੋਟੋ 'ਚ ਇਨ੍ਹਾਂ ਲੋਕਾਂ ਨੇ ਹੱਥਾਂ 'ਚ ਡੰਡੇ, ਬੇਸਬਾਲ, ਬੈਟ, ਪੱਥਰ, ਬੈਗ ਫੜੇ ਜਾਂ ਫੋਨ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਹਰਿਆਣਾ ਪੁਲਸ ਦੀ ਵੈੱਬਸਾਈਟ 'ਤੇ ਇਨ੍ਹਾਂ ਲੋਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਲੋਕਾਂ ਅਦਿੱਤਯ ਇੰਸਾ ਅਤੇ ਹਨੀਪ੍ਰੀਤ ਦਾ ਨਾਂ ਵੀ ਸ਼ਾਮਲ ਹੈ।