ਇਸ ਸਾਲ ਨਹੀਂ ਟੁੱਟੇ ਠੇਕੇ : ਸਸਤੀ ਸ਼ਰਾਬ ਦੇ ਸ਼ੌਕੀਨ ਮਾਰਦੇ ਰਹੇ ਠੇਕਿਆਂ ਦੇ ਚੱਕਰ

04/01/2021 3:05:49 AM

ਲੁਧਿਆਣਾ (ਜ.ਬ.)-ਹਰ ਸਾਲ ਠੇਕੇਦਾਰ ਬਦਲਣ ’ਤੇ ਪੁਰਾਣਾ ਠੇਕੇਦਾਰ ਆਪਣੀ ਬਾਕੀ ਬਚੀਆਂ ਚੀਜ਼ਾਂ 31 ਮਾਰਚ ਨੂੰ ਘੱਟ ਕੀਮਤ ’ਤੇ ਵੇਚਦਾ ਸੀ, ਜਿਸ ਨੂੰ ਆਮ ਭਾਸ਼ਾ ਵਿਚ ਸ਼ਰਾਬ ਦੇ ਠੇਕੇ ਟੁੱਟਣਾ ਵੀ ਕਿਹਾ ਜਾਂਦਾ ਹੈ। ਇਸ ਕਾਰਨ, ਸ਼ਰਾਬ ਦੇ ਸ਼ੌਕੀਨਾਂ ’ਚ ਖੁਸ਼ੀ ਦੀ ਭਾਵਨਾ ਸੀ ਪਰ ਇਸ ਸਾਲ ਰੀਨਿਊਅਲ ਪਾਲਿਸੀ ਤਹਿਤ ਠੇਕੇ ਰੀਨਿਊ ਹੋਣ ਕਾਰਨ ਸ਼ਰਾਬ ਦੀਆਂ ਕੀਮਤਾਂ ’ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ। ਆਬਕਾਰੀ ਤੇ ਕਰ ਵਿਭਾਗ ਦੀ ਨਵੀਂ ਨੀਤੀ ਤਹਿਤ ਠੇਕੇਦਾਰਾਂ ਨੂੰ ਪਿਕ ਐਂਡ ਡਰਾਪ ਭਾਵ ਕਸਟਮ ਠੇਕੇ ਦੀ ਚੋਣ ਕਰਨ ਦਾ ਮੌਕਾ ਦਿੱਤਾ ਗਿਆ ਸੀ ਪਰ ਜ਼ਿਲੇ ਦੇ ਆਲੇ-ਦੁਆਲੇ ਦੇ ਸਾਰੇ ਲਾਇਸੈਂਸਧਾਰਕ ਠੇਕੇਦਾਰਾਂ ਨੂੰ ਠੇਕੇ ਰੀਨਿਊ ਕਰਵਾ ਲਏ ਹਨ।

ਇਹ ਵੀ ਪੜੋ -ਜਲੰਧਰ ਦੇ ਪੀ.ਏ.ਪੀ. ਗੇਟ 'ਤੇ ਚੱਲੀ ਗੋਲੀ ਦੀ ਵੀਡੀਓ ਆਈ ਸਾਹਮਣੇ

ਦੱਸ ਦੇਈਏ ਕਿ ਮਹਾਨਗਰ ਦੇ ਸ਼ਹਿਰੀ ਅਤੇ ਦਿਹਾਤੀ ਸਮੂਹਾਂ ਸਮੇਤ ਕੁੱਲ 150 ਸਮੂਹ ਗਠਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਠੇਕੇਦਾਰਾਂ ਵੱਲੋਂ ਐਕਸਾਈਜ਼ ਡਿਊਟੀ ਵਿਚ 12 ਫੀਸਦੀ ਦਾ ਵਾਧਾ ਕਰ ਕੇ ਰੀਨਿਊ ਕੀਤਾ ਗਿਆ ਹੈ। ਠੇਕਿਆਂ ’ਤੇ ਸ਼ਰਾਬ ਦੇ ਸ਼ੌਕੀਨ ਲੋਕਾਂ ਦੀ ਭੀੜ ਸੀ ਪਰ ਉਨੀ ਨਹੀਂ ਜਿੰਨੀ ਪਹਿਲਾਂ ਠੇਕੇ ਟੁੱਟਣ ਦੌਰਾਨ ਹੁੰਦੀ ਸੀ। ਸਸਤੀ ਸ਼ਰਾਬ ਦੀ ਭਾਲ ਵਿਚ ਇਕ ਠੇਕੇ ਤੋਂ ਦੂਜੇ ਠੇਕੇ ’ਤੇ ਘੁੰਮਦੇ ਵੇਖੇ ਗਏ। ਕਈ ਠੇਕੇਦਾਰਾਂ ਨੇ ਰਾਤ 9 ਵਜੇ ਤੋਂ ਬਾਅਦ ਵੀ ਠੇਕੇ ਖੁੱਲ੍ਹੇ ਰੱਖੇ ਸਨ। ਪੁਲਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਰਾਤ ਦੇ ਕਰਫਿਊ ਦਾ ਵੀ ਮਜ਼ਾਕ ਬਣ ਗਿਆ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਇਸ ਬਾਰੇ ਕੁਮੈਂਟ ਕਰਕੇ ਜ਼ਰੂਰ ਦੱਸੋ।

Sunny Mehra

This news is Content Editor Sunny Mehra