ਠੇਕੇਦਾਰ ਗਾਹਕਾਂ ਨੂੰ ਸ਼ਰਾਬ ਦੀ ਖਰੀਦਦਾਰੀ ਬਦਲੇ ਨਹੀਂ ਦੇ ਰਹੇ ਬਿੱਲ!

07/01/2019 1:13:56 AM

ਜਲੰਧਰ (ਮ੍ਰਿਦੁਲ)— ਸ਼ਹਿਰ 'ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਦਰਅਸਲ, ਸ਼ਹਿਰ 'ਚ ਸ਼ਰਾਬ ਦੇ ਠੇਕੇਦਾਰ ਐਕਸਾਈਜ਼ ਵੱਲੋਂ ਜਾਰੀ ਕੀਤੇ ਗਏ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ, ਕਿਉਂਕਿ ਉਹ ਸ਼ਰਾਬ ਦੀ ਵਿਕਰੀ ਹੋਣ 'ਤੇ ਗਾਹਕ ਨੂੰ ਕੋਈ ਪੱਕਾ ਬਿੱਲ ਨਹੀਂ ਦੇ ਰਹੇ । ਜਿਸ ਨਾਲ ਵਿਭਾਗ ਦੀ ਨੱਕ ਹੇਠ ਵੱਡੇ ਪੱਧਰ 'ਤੇ ਧਾਂਦਲੀ ਚਲ ਰਹੀ ਹੈ। ਰਾਤ ਨੂੰ ਤਾਂ ਸ਼ਰਾਬ ਦੇ ਠੇਕੇਦਾਰ ਸ਼ਰਾਬ ਦੇ ਬਦਲੇ ਮੂੰਹੋਂ ਮੰਗੇ ਪੈਸੇ ਮੰਗ ਰਹੇ ਹਨ।

ਦਰਅਸਲ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਾਈਡ ਲਾਈਨਜ਼ ਮੁਤਾਬਕ ਹਰ ਸ਼ਰਾਬ ਦੇ ਠੇਕੇਦਾਰ ਨੂੰ ਕੋਈ ਵੀ ਸ਼ਰਾਬ ਵੇਚਣ ਦੇ ਬਦਲੇ ਬਿੱਲ ਦੇਣਾ ਲਾਜ਼ਮੀ ਹੈ ਪਰ ਹਾਲਾਤ ਇਹ ਹਨ ਕਿ ਇਥੇ ਕਸਟਮਰ ਕੋਲੋਂ ਸ਼ਰਾਬ ਦੇਣ ਦੇ ਬਦਲੇ ਸਿਰਫ ਕੈਸ਼ ਹੀ ਲਿਆ ਜਾਂਦਾ ਹੈ, ਨਾ ਕਿ ਕੋਈ ਪੱਕਾ ਬਿੱਲ ਦਿੱਤਾ ਜਾਂਦਾ ਹੈ, ਜਿਸ ਕਾਰਨ ਸ਼ਹਿਰ ਦੇ ਕੁਝ ਸ਼ਰਾਬ ਠੇਕੇਦਾਰ ਇਸੇ ਤਰ੍ਹਾਂ ਧਾਂਦਲੀ ਕਰ ਰਹੇ ਹਨ ਤੇ ਮਹਿੰਗੀ ਸ਼ਰਾਬ ਵੀ ਵੇਚ ਰਹੇ ਹਨ। ਰਾਤ 'ਚ ਤਾਂ ਸ਼ਰਾਬ ਠੇਕੇਦਾਰਾਂ ਦਾ ਮਨਮਰਜ਼ੀ ਦਾ ਰੇਟ ਹੈ, ਕਿਉਂਕਿ ਜੋ ਲੋਕ ਠੇਕੇ ਤੋਂ ਸ਼ਰਾਬ ਲੈਣ ਲਈ ਆਉਂਦੇ ਹਨ, ਉਨ੍ਹਾਂ ਨੂੰ 20 ਤੋਂ 30 ਰੁਪਏ ਮਹਿੰਗੀ ਸ਼ਰਾਬ ਦੇਣੀ ਪੈਂਦੀ ਹੈ ਤੇ ਕਈ ਵਾਰ ਤਾਂ ਸ਼ਰਾਬ ਦੇ ਡਿੱਬੇ 'ਤੇ ਲੱਗੇ ਰੇਟ ਤੋਂ ਕਿਤੇ ਜ਼ਿਆਦਾ ਰੇਟ 'ਤੇ ਸ਼ਰਾਬ ਵੇਚੀ ਜਾ ਰਹੀ ਹੈ।

ਉਥੇ, ਮਾਮਲੇ ਨੂੰ ਲੈ ਕੇ ਜਦੋਂ ਆਰ. ਟੀ. ਆਈ. ਐਕਟੀਵਿਸਟ ਸੰਦੀਪ ਖੋਸਲਾ, ਭੂਪੇਸ਼ ਸੁਗੰਧ ਤੇ ਰਾਜ ਕੁਮਾਰ ਜਦੋਂ ਸ਼ਰਾਬ ਲੈਣ ਲਈ ਗੇਏ ਤਾਂ ਉਥੇ ਜਾ ਕੇ ਸ਼ਰਾਬ ਠੇਕੇਦਾਰ ਨੂੰ ਜਦੋਂ ਜਾ ਕੇ ਕਿਹਾ ਕਿ ਉਨ੍ਹਾਂ ਕੋਲ ਕੈਸ਼ ਨਹੀਂ ਹੈ ਤਾਂ ਉਸ ਨੂੰ ਜਦੋਂ ਏ. ਟੀ. ਐੱਮ. ਕਾਰਡ ਦਿੱਤਾ ਤਾਂ ਕਰਿੰਦਾ ਬੋਲਿਆ ਕਿ ਉਹ ਕਾਰਡ ਨੂੰ ਮਨਜ਼ੂਰ ਨਹੀਂ ਕਰਦੇ, ਸਿਰਫ ਕੈਸ਼। ਉਥੇ ਉਨ੍ਹਾਂ ਕਿਹਾ ਕਿ ਕਿਉਂ ਨਹੀਂ ਕਰਦੇ ਤਾਂ ਜਵਾਬ ਮਿਲਿਆ ਕਿ ਉਨ੍ਹਾਂ ਨੂੰ ਉਪਰੋਂ ਆਰਡਰ ਨਹੀਂ ਹਨ। ਉਨ੍ਹਾਂ ਬੀਅਰ ਦੀ ਬੋਤਲ ਬਦਲੇ ਕੈਸ਼ ਦੇ ਦਿੱਤਾ ਤਾਂ ਉਨ੍ਹਾਂ ਨੇ ਬਿੱਲ ਤਕ ਨਹੀਂ ਦਿੱਤਾ। ਜਦੋਂ ਠੇਕੇਦਾਰ ਕੋਲੋਂ ਬਿੱਲ ਮੰਗਿਆ ਗਿਆ ਤਾਂ ਉਸ ਨੇ ਪਹਿਲਾਂ ਬਿੱਲ ਦੇਣ ਤੋਂ ਇਨਕਾਰ ਕੀਤਾ। ਜਦੋਂ ਬਿੱਲ ਲਈ ਜ਼ੋਰ ਪਾਇਆ ਗਿਆ ਤਾਂ ਪਿੱਛੇ ਬੈਠੇ ਇਕ ਕਰਿੰਦੇ ਨੇ ਜਵਾਬ ਦਿੱਤਾ ਕਿ ਜੇ ਗਾਹਕ ਬਿੱਲ ਮੰਗਦਾ ਹੈ ਤਾਂ ਉਸ ਨੂੰ ਦੇ ਦੇ। ਜਿਸ ਤੋਂ ਬਾਅਦ ਜਾ ਕੇ ਕਰਿੰਦੇ ਨੇ ਜਾ ਕੇ ਉਨ੍ਹਾਂ ਨੂੰ ਬਿੱਲ ਦਿੱਤਾ। ਇਸ ਸਬੰਧੀ ਜਦੋਂ ਐਕਸਾਈਜ਼ ਵਿਭਾਗ 'ਚ ਤਾਇਨਾਤ ਅਧਿਕਾਰੀ ਪੁਰਸ਼ੋਤਮ ਪਠਾਨੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰ ਸ਼ਰਾਬ ਠੇਕੇਦਾਰ ਨੂੰ ਸ਼ਰਾਬ ਦੇ ਬਦਲੇ ਬਿੱਲ ਦੇਣਾ ਲਾਜ਼ਮੀ ਹੈ, ਜੋ ਕਿ ਐਕਸਾਈਜ਼ ਦੀਆਂ ਗਾਈਡਲਾਈਨਜ਼ ਤਹਿਤ ਐੱਮ.-66 ਦਾ ਬਿੱਲ ਹੁੰਦਾ ਹੈ। ਉਹ ਗਾਹਕ ਨੂੰ ਦੇਣਾ ਲਾਜ਼ਮੀ ਹੈ। ਜੇ ਕੋਈ ਵੀ ਸ਼ਰਾਬ ਠੇਕੇਦਾਰ ਗਾਹਕ ਨੂੰ ਬਿੱਲ ਨਹੀਂ ਦਿੰਦਾ ਤਾਂ ਉਹ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ।

Baljit Singh

This news is Content Editor Baljit Singh