ਡੀ. ਸੀ. ਵਲੋਂ ਸ਼ਰਾਬ ਸਬੰਧੀ ਗੁਰਦੁਆਰਿਆਂ ਤੋਂ ਅਨਾਊਂਸਮੈਂਟ ਦੀ ਸ਼੍ਰੋਮਣੀ ਕਮੇਟੀ ਵਲੋਂ ਨਿਖੇਧੀ

05/08/2020 1:43:52 PM

ਅੰਮ੍ਰਿਤਸਰ (ਦੀਪਕ) : ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਰਾਬ ਸਬੰਧੀ ਗੁਰਦੁਆਰਾ ਸਾਹਿਬਾਨ ਤੋਂ ਅਨਾਊਂਸਮੈਂਟ ਕਰਵਾਉਣ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਪਾਵਨ ਅਸਥਾਨ ਗੁਰਦੁਆਰਾ ਸਾਹਿਬਾਨ ਸੰਗਤਾਂ ਲਈ ਮੁਕੱਦਸ ਅਸਥਾਨ ਹਨ। ਹੈਰਾਨੀ ਦੀ ਗੱਲ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਡੀ. ਸੀ. ਵੱਲੋਂ ਵਰਜਿਤ ਨਸ਼ਿਆਂ ਬਾਰੇ ਗੁਰਦੁਆਰਾ ਸਾਹਿਬਾਨ ਤੋਂ ਅਨਾਊਂਸਮੈਂਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਸਿੱਖ ਧਰਮ ਦਾ ਫਲਸਫਾ ਨਸ਼ਿਆਂ ਦੇ ਬਿਲਕੁਲ ਵਿਰੁੱਧ ਹੈ ਅਤੇ ਸਿੱਖ ਮਰਯਾਦਾ ਅਨੁਸਾਰ ਨਸ਼ਿਆਂ ਦਾ ਸੇਵਨ ਕਰਨ ਦੀ ਮਨਾਹੀ ਹੈ। ਸਿੱਖ ਦੀ ਜੀਵਨ ਜਾਂਚ ਅੰਮ੍ਰਿਤਮਈ ਹੈ।

 ਇਹ ਵੀ ਪੜ੍ਹੋ ► ਕੇਂਦਰ ਵਲੋਂ ਮਿਲ ਰਹੀ ਮਦਦ ਨੂੰ ਲਾਗੂ ਕਰਨ 'ਤੇ ਹੇਰਾ-ਫੇਰੀ ਕਰਨੀ ਬੱਜਰ ਅਪਰਾਧ : ਬਾਦਲ 

ਡਿਪਟੀ ਕਮਿਸ਼ਨਰ ਦੇ ਹੁਕਮਾਂ ਕਾਰਨ ਸਿੱਖ ਸੰਗਤਾਂ ਨੂੰ ਭਾਰੀ ਮਾਨਸਿਕ ਠੇਸ ਵੱਜੀ ਹੈ, ਲਿਹਾਜਾ ਡੀ. ਸੀ. ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਤਰਾਸਦੀ ਕੀ ਹੋ ਸਕਦੀ ਹੈ ਕਿ ਗੁਰੂਆਂ ਦੀ ਧਰਤੀ ਪੰਜਾਬ ਅੰਦਰ ਜ਼ਿਲ੍ਹਿਆਂ ਦੇ ਮੁਖੀ ਸਿੱਖ ਫਸਲਫੇ ਤੋਂ ਕੋਰੇ ਲਾਏ ਗਏ ਹਨ। ਚਾਹੀਦਾ ਤਾਂ ਇਹ ਹੈ ਕਿ ਸੂਬੇ ਅੰਦਰ ਲੱਗਣ ਵਾਲਾ ਹਰ ਡਿਪਟੀ ਕਮਿਸ਼ਨਰ ਪੰਜਾਬ ਦੀ ਰਵਾਇਤਾਂ, ਮਾਨਤਾਵਾਂ, ਧਾਰਮਿਕ ਅਕੀਦਿਆਂ ਅਤੇ ਇਥੋਂ ਦੇ ਇਤਿਹਾਸਕ ਤੇ ਭੂਗੋਲਿਕ ਸੁਭਾਅ ਨੂੰ ਜਾਨਣ ਵਾਲਾ ਹੋਵੇ। ਉਨ੍ਹਾਂ ਆਖਿਆ ਸ੍ਰੀ ਮੁਕਤਸਰ ਸਾਹਿਬ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ, ਜਿਸ ਦੇ ਡੀ. ਸੀ. ਵੱਲੋਂ ਕੀਤੀ ਗਈ ਕਾਰਵਾਈ ਇਸ ਦੇ ਇਤਿਹਾਸ ਨੂੰ ਸੱਟ ਮਾਰਨ ਵਾਲੀ ਹੈ।

Anuradha

This news is Content Editor Anuradha