ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਪੁਲਸ ਦੀ ਇਕ ਹੋਰ ਵੱਡੀ ਕਾਰਵਾਈ, ਹੁਣ ਮਜੀਠਾ ''ਚ ਬੇਨਕਾਬ ਹੋਇਆ ਗਿਰੋਹ

08/09/2020 6:49:04 PM

ਚੰਡੀਗੜ,ਅੰਮ੍ਰਿਤਸਰ (ਰਮਨਜੀਤ, ਸੁਮਿਤ ਖੰਨਾ): ਸੂਬੇ ਵਿਚ ਸਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਮਜੀਠਾ ਤੋਂ 2 ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਇਕ ਹੋਰ ਵੱਡੇ ਨਕਲੀ ਸ਼ਰਾਬ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਪੰਡੋਰੀ ਗੋਲਾ ਕਿਸਮ ਦੀ ਕਾਰਜ ਵਿਧੀ ਅਨੁਸਾਰ ਨਾਜਾਇਜ਼ ਸ਼ਰਾਬ ਤਿਆਰ ਕਰ ਕੇ ਵੇਚਦੇ ਸਨ।

ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ

ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਸੇ ਮਾਮਲੇ 'ਚ ਰਾਜੂ ਨਾਂ ਦਾ ਇਕ ਵਿਅਕਤੀ ਫਰਾਰ ਹੈ, ਜਿਸ ਤੋਂ ਗੁਰਵਿੰਦਰ ਅਤੇ ਲਵਪ੍ਰੀਤ ਨੇ ਨਕਲੀ ਸ਼ਰਾਬ ਖਰੀਦੀ ਸੀ। ਉਹ ਅੰਮ੍ਰਿਤਸਰ ਦੇ ਸੁਲਤਾਨਵਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿਚ ਨਾਜਾਇਜ਼ ਕਾਰੋਬਾਰ ਦੀ ਪੂਰੀ ਲੜੀ ਨੂੰ ਤੋੜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

ਪੁਲਸ ਵਲੋਂ ਬਿੱਕਾ ਨਾਂ ਦੇ ਇਕ ਹੋਰ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜਿਸ ਨੇ ਕਥਿਤ ਤੌਰ 'ਤੇ ਇਸ ਜੋੜੀ ਤੋਂ ਸ਼ਰਾਬ ਖਰੀਦੀ ਸੀ ਅਤੇ 9 ਹੋਰ ਵਿਅਕਤੀਆਂ ਦੀ ਵੀ ਭਾਲ ਹੈ, ਜਿਨ੍ਹਾਂ ਦੀ ਪਛਾਣ ਉਕਤ ਜੋੜੀ ਦੇ ਖਰੀਦਦਾਰਾਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਦੇ ਘਰੋਂ, ਜਿੱਥੋਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਕੁੱਲ 160 ਲੀਟਰ ਨਕਲੀ ਸ਼ਰਾਬ, 2 ਖਾਲੀ ਡਰੰਮ, 2 ਖਾਲੀ ਕੇਨ ਜ਼ਬਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ ਸ਼ਰਾਬ ਦੀ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ , ਕਿ ਇਹ ਸ਼ਰਾਬ ਪੂਰੀ ਤਰ੍ਹਾਂ ਨਕਲੀ ਸੀ। ਲਵਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਰਾਜੂ ਵਿਰੁੱਧ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

Shyna

This news is Content Editor Shyna