ਵਿਜੀਲੈਂਸ ਟੀਮ ਵਲੋਂ ਰਿਸ਼ਵਤ ਲੈਂਦਾ ਲਾਈਨਮੈਨ ਰੰਗੇ ਹੱਥੀਂ ਕਾਬੂ

01/07/2020 9:16:45 PM

ਲੁਧਿਆਣਾ, (ਗੋਤਮ)— ਟਰਾਂਸਫਾਰਮਰ ਬਦਲਣ ਦੇ ਏਵਜ 'ਚ ਰਿਸ਼ਵਤ ਲੈਂਦੇ ਲਾਈਮੈਨ ਨੂੰ ਵਿਜੀਲੈਂਸ ਦੀ ਟੀਮ ਵਲੋਂ ਮੰਗਲਵਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ। ਟੀਮ ਨੇ ਲਾਈਮੈਂਨ ਤੋਂ ਰਿਸ਼ਵਤ ਦੇ ਰੂਪ 'ਚ ਲਈ ਗਈ 4 ਹਜ਼ਾਰ ਦੀ ਰਾਸ਼ੀ ਵੀ ਬਰਾਮਦ ਕਰ ਲਈ ਹੈ। ਵਿਜੀਲੈਂਸ ਦੀ ਟੀਮ ਵਲੋਂ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਲਾਈਮੈਨ ਮਾਧੋਰਾਮ ਏ.ਐੱਲ.ਐੱਮ. ਪੀ.ਐੱਸ.ਪੀ.ਸੀ.ਐਲ. ਲਲਤੋਂ ਕਲਾਂ 'ਚ ਤਾਇਨਾਤ ਹੈ। ਦੋਸ਼ੀ ਖਿਲਾਫ ਪਿੰਡ ਜੋਧਾ ਸਿੰਘ ਦੇ ਰਹਿਣ ਵਾਲੇ ਸ਼ਵਨ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਵਿਜੀਲੈਂਸ ਦੇ ਐੱਸ.ਐੱਸ.ਪੀ. ਰੁਪਿੰਦਰ ਸਿੰਘ ਨੂੰ ਦਿੱਤੀ ਗਈ ਸ਼ਿਕਾਇਤ 'ਚ ਸ਼ਵਨ ਨੇ ਦੱਸਿਆ ਸੀ ਕਿ ਉਸ ਦੇ ਭਰਾ ਮਨਦੀਪ ਸਿੰਘ ਦੀ ਪਿੰਡ ਖੇਡੀ ਤੋਂ ਦੋਲੋਂ ਕਲਾਂ ਦੀ ਵੱਲ ਜਾਣ ਵਾਲੇ ਰਾਸਤੇ 'ਤੇ ਵਾਸ਼ਿੰਗ ਪਵਾਇੰਗ ਨਾਮ ਤੋਂ ਵਰਕਸ਼ਾਪ ਹੈ। ਉਸ ਦੀ ਵਰਕਸ਼ਾਪ ਦੇ ਬਾਹਰ ਬਿਜਲੀ ਦਾ ਟਰਾਂਸਫਰ ਲੱਗਾ ਹੋਇਆ ਹੈ। ਜੋ ਕਿ ਕੁਝ ਸਮੇਂ ਪਹਿਲਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਖਰਾਬ ਹੋ ਗਿਆ ਸੀ। ਜਿਸ 'ਤੇ ਉਸ ਦੇ ਭਰਾ ਨੇ ਬਿਜਲੀ ਬੋਰਡ 'ਚ ਐੱਸ.ਡੀ.ਓ. ਨੂੰ ਸ਼ਿਕਾਇਤ ਦਿੱਤੀ ਸੀ ਅਤੇ ਐੱਸ.ਡੀ.ਓ. ਨੇ ਇਹ ਸ਼ਿਕਾਇਤ ਸੰਬਧਿਤ ਜੇ.ਈ. ਹਰਪਾਲ ਸਿੰਘ ਨੂੰ ਕਾਰਵਾਈ ਕਰਨ ਭੇਜ ਦਿੱਤਾ। ਹਰਪਾਲ ਸਿੰਘ ਨੇ ਕਾਰਵਾਈ ਕਰਦੇ ਹੋਏ ਲਾਈਮੈਨ ਮਾਧੋਰਾਮ ਨੂੰ ਭੇਜ ਦਿੱਤਾ। ਜਦੋਂ ਉਸ ਦੇ ਭਰਾ ਹਰਦੀਪ ਨੇ ਮਾਧੋਰਾਮ ਨੂੰ ਫੋਨ ਕੀਤਾ ਤਾਂ ਉੁਸ ਨੇ ਟਰਾਂਸਫਾਰਮਰ ਬਦਲਣ ਦੇ ਲਈ 6 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਅੱਗੇ ਅਫਸਰਾਂ ਨੂੰ ਦੇਣੇ ਹਨ। ਕਾਫੀ ਮਿਨਤਾ ਕਰਨ ਤੋਂ ਬਾਅਦ ਲਾਇਮੈਨ 4 ਹਜ਼ਾਰ ਰੁਪਏ ਲੈ ਕੰਮ ਕਰਨ ਲਈ ਤਿਆਰ ਹੋ ਗਿਆ। ਇਸ ਗੱਲ ਦੀ ਸ਼ਿਕਾਇਤ ਉਸ ਨੇ ਵਿਜੀਲੈਂਸ ਦੀ ਟੀਮ ਨੂੰ ਦਿੱਤੀ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਰਣਜੀਤ ਸਿੰਘ ਦੀ ਟੀਮ ਨੂੰ ਤਿਆਰ ਕੀਤਾ ਗਿਆ। ਉਨ੍ਹਾਂ ਨਾਲ ਸਰਕਾਰੀ ਗਵਾਹ ਦੇ ਤੌਰ 'ਤੇ ਸੀ.ਐੱਚ.ਸੀ. ਸੀਨੀਅਰ ਸਹਾਇਕ ਦਵਿੰਦਰ ਸਿੰਘ ਅਤੇ ਸੁਪਰਡੈਂਟ ਸਿਵਿਲ ਹਸਪਤਾਲ ਭਾਰਤ ਭੂਸ਼ਣ ਸ਼ਰਮਾ ਦੀ ਡਿਊਟੀ ਲਗਾਈ ਗਈ ਹੈ। ਟੀਮ ਦੀ ਮੋਜੂਦਗੀ 'ਚ ਜਦੋਂ ਸ਼ਿਕਾਇਤਕਰਤਾ ਨੇ ਲਾਈਨਮੈਨ ਮਾਧੋਰਾਮ ਨੂੰ ਰਿਸ਼ਵਤ ਦੀ 4 ਹਜ਼ਾਰ ਦੀ ਰਾਸ਼ੀ ਦਿੱਤੀ ਤਾਂ ਦੋਸ਼ੀ ਟੀਮ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਰਾਸ਼ੀ ਬਰਾਮਦ ਕਰ ਲਈ। ਕੇਸ ਦੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਨੇ ਅੱਗੇ ਕਿਸੇ ਨੂੰ ਰਿਸ਼ਵਤ ਦੀ ਰਾਸ਼ੀ 'ਚੋਂ ਪੈਸੇ ਦੇਣੇ ਜਾ ਨਹੀਂ। ਪੁਲਸ ਹੋਰ ਤੱਤਾਂ ਨੂੰ ਲੈ ਕੇ ਵੀ ਜਾਂਚ ਕਰ ਰਹੀ ਹੈ।
 

KamalJeet Singh

This news is Content Editor KamalJeet Singh