ਠੇਕੇਦਾਰ ਦੀਆਂ ਮਨਮਰਜ਼ੀਆ ਕਾਰਨ ਲਿਫਟਿੰਗ ਦਾ ਕੰਮ ਹੋਇਆ ਢਿੱਲਾਂ
Sunday, Apr 29, 2018 - 05:11 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਸੁਖਪਾਲ ਢਿੱਲੋਂ) : ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਕੱਤਰ ਗੁਰਦੀਪ ਸਿੰਘ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਦਾਣਾ ਮੰਡੀ 'ਚ ਕਣਕ ਦੀ ਲਿਫਟਿੰਗ ਦਾ ਕੰਮ ਢਿੱਲਾ ਚੱਲ ਰਿਹਾ ਹੈ, ਜਿਸ ਦੇ ਸੰਬੰਧ 'ਚ ਸੰਬੰਧਿਤ ਏਜੰਸੀਆਂ ਨੂੰ ਨੋਟਿਸ ਦਿੱਤੇ ਹਨ ਨਾ ਕਿ ਆੜ੍ਹਤੀਆ ਨੂੰ।
ਇਸ ਸਬੰੰਧ 'ਚ ਦੂਜੇ ਪਾਸੇ ਸਥਾਨਕ ਮੰਡੀ ਦੇ ਆੜਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਨੋਟਿਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਲੇਬਰ ਹੈ ਪਰ ਠੇਕੇਦਾਰ ਵੱਲੋਂ ਆਪਣੀਆਂ ਕਥਿਤ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਟਰਾਲੀਆਂ ਨਹੀਂ ਮਿਲ ਰਹੀਆਂ, ਜਿਸ ਕਰਕੇ ਲਿਫਟਿੰਗ ਦਾ ਕੰਮ ਢਿੱਲਾ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਜ਼ਿਲਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੇ ਏਜੰਸੀਆਂ ਵਾਲਿਆਂ ਦੀ ਖਿਚਾਈ ਕੀਤੀ ਹੈ ਕਿਉਂਕਿ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ 'ਚ ਕਣਕ ਦੇ ਗੱਟਿਆਂ ਦੇ ਅੰਬਾਰ ਲਗੇ ਹੋਏ ਹਨ।
ਕਿਹੜੀ-ਕਿਹੜੀ ਏਜੰਸੀ ਦੇ ਹਨ ਕਿੰਨੇ-ਕਿੰਨੇ ਗੱਟੇ
ਸਥਾਨਕ ਨਵੀਂ ਦਾਣਾ ਮੰਡੀ ਵਿਖੇ ਗੱਟਿਆਂ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ। ਇਸ ਦੌਰਾਨ ਵੇਅਰਹਾਊਸ ਦੇ 1 ਲੱਖ 26 ਹਜ਼ਾਰ ਗੱਟਾ, ਮਾਰਕਫੈਡ ਦਾ 1 ਲੱਖ 18 ਹਜ਼ਾਰ, ਪਨਸਪ ਦਾ 1 ਲੱਖ 50 ਹਜ਼ਾਰ, ਪੰਜਾਬ ਐਗਰੋ ਦਾ 1 ਲੱਖ 34 ਹਜ਼ਾਰ ਤੇ ਪਨਗਰੇਨ ਏਜੰਸੀ ਦਾ 1 ਲੱਖ 26 ਹਜ਼ਾਰ ਗੱਟੇ ਮੰਡੀ 'ਚ ਪਏ ਹਨ। ਕੁੱਲ 6 ਲੱਖ 54 ਹਜ਼ਾਰ ਗੱਟਾ ਹਾਲੇ ਮੰਡੀ 'ਚ ਪਿਆ ਹੈ।