ਬਿਨਾਂ ਸੁੱਰਖਿਆ ਦੇ ਚੱਲਣ ਕਾਰਨ ਹੋ ਸਕਦੈ ਜਾਨ ਨੂੰ ਖਤਰਾ : ਸਿੱਧੂ

10/27/2017 9:09:37 PM

ਅਬੋਹਰ (ਸੁਨੀਲ ਨਾਗਪਾਲ)— ਸਰਕਾਰ ਦੇ ਇਸ ਤੇਜ਼ ਤਰਾਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਿਆਨ ਤੁਸੀਂ ਸੁਣ ਹੀ ਲਿਆ। ਉਨ੍ਹਾਂ ਆਪਣੇ ਮੁੰਹੋ ਮੰਨਿਆ ਹੈ ਕਿ ਬਿਨਾਂ ਸੁਰੱਖਿਆ ਦੇ ਚੱਲਣ ਕਾਰਨ ਉਨ੍ਹਾਂ ਨੂੰ ਜਾਨ ਦਾ ਖਤਰਾ ਹੋ ਸਕਦਾ ਹੈ। ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਅਬੋਹਰ ਪੁੱਜੇ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵੀ ਕਾਫੀ ਅਲਰਟ ਨਜ਼ਰ ਆਇਆ। ਥਾਂ-ਥਾਂ 'ਤੇ ਪੁਲਸ ਵਲੋਂ ਬੈਰੀਕੇਟ ਲਗਾਏ ਗਏ ਸਨ। ਮਕਾਨਾਂ ਦੀਅਾਂ ਛੱਤਾਂ 'ਤੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇੰਨਾ ਹੀ ਨਹੀਂ ਸਮਾਗਮ ਵਾਲੇ ਇਲਾਕੇ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ। ਹਸਪਤਾਲ ਜਾਂ ਹੋਰ ਜ਼ਰੂਰੀ ਕੰਮਾਂ ਨੂੰ ਜਾਣ ਵਾਲੀ ਜਨਤਾ ਇਸ ਦੌਰਾਨ ਖੱਜਲ ਹੁੰਦੀ ਵੇਖੀ ਗਈ। ਆਰ.ਐੱਸ.ਐੱਸ ਨੇਤਾਵਾਂ ਦੀ ਹੱਤਿਆ ਤੋਂ ਬਾਅਦ ਪੰਜਾਬ ਪੁਲਸ ਵਲੋਂ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਓਧਰ ਸਿੱਧੂ ਦੇ ਬਿਆਨ ਨੇ ਇਹ ਵੀ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਸੂਬੇ 'ਚ ਸ਼ਾਇਦ ਸਭ ਕੁਝ ਠੀਕ ਨਹੀਂ ਚਲ ਰਿਹਾ ਹੈ।