''ਮੋਦੀ ਭਜਾਓ, ਦੇਸ਼ ਬਚਾਓ'' ਅੰਦੋਲਨ ਦਾ ਮੁੱਢ ਬੰਨੇਗਾ ਲਿਬਰੇਸ਼ਨ ਦਾ ਮਹਾ ਸੰਮੇਲਨ : ਕਾ. ਸਮਾਓ

03/19/2018 4:59:10 PM

ਬੁਢਲਾਡਾ (ਬਾਂਸਲ) : ਸੀ.ਪੀ. ਆਈ.(ਐੱਮ. ਐੱਲ) ਲਿਬਰੇਸ਼ਨ ਪਾਰਟੀ ਦਾ ਸੂਬਾ ਪੱਧਰੀ ਜ਼ਿਲੇ 'ਚ ਹੋ ਰਹੇ 10 ਕੌਮੀ 6 ਰੋਜਾ ਮਹਾ ਸੰਮੇਲਨ ਤੋਂ ਪਹਿਲਾਂ 23 ਮਾਰਚ ਦੀ ਇਨਕਲਾਬ ਰੈਲੀ 'ਚ ਬੁਢਲਾਡਾ ਤਹਿਸੀਲ ਚੋਂ ਹਜ਼ਾਰਾਂ ਮਜ਼ਦੂਰ ਸ਼ਾਮਲ ਹੋਣਗੇ। ਇਹ ਸ਼ਬਦ ਅੱਜ ਇੱਥੇ ਮਹਾ ਸੰਮੇਲਨ ਦੀਆਂ ਤਿਆਰੀਆਂ ਦੇ ਸੰਬੰਧ 'ਚ ਸੱਦੀ ਗਈ ਵਰਕਰ ਮੀਟਿੰਗ ਸੰਬੋਧਨ ਕਰਦੇ ਲਿਬਰੇਸ਼ਨ ਪਾਰਟੀ ਦੇ ਸੂਬਾ ਸਕੱਤਰ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰੰੰੰਘ ਸਮਾਓ ਨੇ ਕਹੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਅਸਲੀ ਇਨਕਲਾਬ ਲਿਆਉਣ ਲਈ ਨੌਜਵਾਨ ਖੱਬੇ ਪੱਖੀਆਂ ਦਾ ਸਾਥ ਦੇਣ ਅਤੇ ਸਿਰਫ ਵੋਟਾਂ ਵਟੋਰਨ ਲਈ ਇਨਕਲਾਬ ਦਾ ਨਾਅਰਾ ਮਾਰਨ ਵਾਲੀਆਂ ਮੌਕਾਪ੍ਰਸਤ ਆਪ ਵਰਗੀਆਂ ਪੂੰਜੀਪਤੀ ਪਾਰਟੀਆਂ ਤੋਂ ਸੁਚੇਤ ਰਹਿਣ।|ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਵੋਟਾਂ ਵਟੋਰਨ ਲਈ ਗਰੀਬਾਂ ਲਈ ਚੰਗੇ ਦਿਨ ਲਿਆਉਣ ਵਾਲਾ ਪ੍ਰਧਾਨ ਮੰਤਰੀ ਮੋਦੀ ਅੱਜ ਆਰ.ਐੱਸ.ਐੱਸ ਦੇ ਫਿਰਕੂ ਏਜੰਡੇ ਤਹਿਤ ਦਲਿਤ ਅਤੇ ਘੱਟ ਗਿਣਤੀ ਲੋਕਾ ਨੂੰ ਗੁਲਾਮ ਬਣਾਉਣ ਦੀਆ ਚਾਲਾਂ ਚੱਲ ਰਿਹਾ ਹੈ।|ਉਨ੍ਹਾਂ ਕਿਹਾ ਕਿ ਕਰੋੜਾਂ ਮਿਹਨਤਕਸ਼ ਲੋਕਾਂ ਦੀ ਥਾਂ ਮੋਦੀ ਦੇਸ਼ ਨੂੰ ਲੁੱਟਣ ਵਾਲੇ ਡਾਕੂਆਂ ਦਾ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲਿਬਰੇਸ਼ਨ ਪਾਰਟੀ ਦੇ ਮਹਾ ਸੰਮੇਲਨ 'ਚ ਜਿਥੇ ਦੇਸ਼ ਦੇ ਅੰਦਰ ਵੱਧ ਰਹੀ ਫਿਰਕੂ ਫਾਸੀਵਾਦੀ ਨੀਤੀਆਂ ਦੇ ਟਾਕਰੇ ਲਈ ਅਤੇ ਸ਼ਹੀਦਾਂ ਦੇ ਸੁਪਨਿਆ ਦੇ ਸਮਾਜਿਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਵਿਚਾਰਾ ਹੋਣਗੀਆਂ, ਉਥੇ 23 ਮਾਰਚ ਦੀ ਸੂਬਾ ਪੱਧਰੀ ਇਨਕਲਾਬ ਰੈਲੀ ਮੋਦੀ ਭਜਾਓ-ਦੇਸ਼ ਬਚਾਓ ਅੰਦੋਲਣ ਦਾ ਵੀ ਮੁੱਢ ਬਨੇਗੀ।|ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਦੀ ਸਰਪ੍ਰਸਤੀ ਹੇਠ ਆਰ. ਐੱਸ.ਐੱਮ ਲੋਕ ਨਾਇਕਾਂ ਦੇ ਬੁੱਤ ਤੋੜ ਕੇ ਲੋਕ ਮੁਕਤੀ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਨਕਲਾਬੀ ਤਾਕਤਾ ਹੀ ਸਮਾਜਿਕ ਪਰਿਵਰਤਨ ਦੀ ਲੜਾਈ ਲੜ ਸਕਦੀਆਂ ਹਨ। ਇਸ ਲਈ ਨੌਜਵਾਨ ਪੂੰਜੀਪਤੀ ਪਾਰਟੀਆਂ ਦੇ ਮੌਕਾ ਪ੍ਰਸਤ ਲੀਡਰਾਂ ਦੇ ਮਗਰ ਲੱਗਣ ਦੀ ਥਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾਂ ਦੇ ਨਾਲ ਖੜਨ ਨੂੰ ਮੀਟਿੰਗ 'ਚ ਵੱਡੀ ਤਦਾਦ 'ਚ ਵਰਕਰ ਅਤੇ ਅਹੁਦੇਦਾਰ ਸ਼ਾਮਲ ਸਨ।