ਲੁਧਿਆਣਾ 'ਚ ਮਕਾਨ ਦਾ ਲੈਂਟਰ ਅਚਾਨਕ ਡਿੱਗਿਆ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ (ਵੀਡੀਓ)

09/10/2022 3:44:57 PM

ਲੁਧਿਆਣਾ (ਰਿਸ਼ੀ) : ਲੁਧਿਆਣਾ ਦੇ ਜਵਾਹਰ ਨਗਰ ਇਲਾਕੇ 'ਚ ਉਸ ਸਮੇਂ ਚੀਕ-ਚਿਹਾੜਾ ਪੈ ਗਿਆ, ਜਦੋਂ ਇਕ ਘਰ ਦਾ ਲੈਂਟਰ ਅਚਾਨਕ ਡਿੱਗ ਗਿਆ। ਇਸ ਹਾਦਸੇ ਦੌਰਾਨ ਇਕ ਨੌਜਵਾਨ ਅਤੇ 2 ਬੱਚੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜਵਾਹਰ ਨਗਰ 'ਚ 33 ਗਜ਼ ਜ਼ਮੀਨ 'ਤੇ ਇਕ ਘਰ ਬਣ ਰਿਹਾ ਸੀ।

ਇਹ ਵੀ ਪੜ੍ਹੋ : ਵਿਅਕਤੀ ਨੇ ਵਟਸਐਪ 'ਤੇ ਪਾਇਆ ਖ਼ੁਦਕੁਸ਼ੀ ਨੋਟ ਦਾ ਸਟੇਟਸ, ਪਤਨੀ ਦੇ ਘਰ ਪੁੱਜਣ ਤੱਕ ਵਾਪਰ ਚੁੱਕੀ ਸੀ ਅਣਹੋਣੀ

ਮਕਾਨ ਮਾਲਕ ਨੇ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਲੈਂਟਰ ਪਾਇਆ ਹੋਇਆ ਸੀ। ਜਿਵੇਂ ਹੀ ਅੱਜ ਸਵੇਰੇ ਦੂਜੀ ਮੰਜ਼ਿਲ ਦਾ ਲੈਂਟਰ ਖੋਲ੍ਹਿਆ ਜਾਣ ਲੱਗਾ ਤਾਂ ਤੀਜੀ ਮੰਜ਼ਿਲ ਦੀ ਬੱਲੀ ਡਿੱਗ ਗਈ। ਇਸ ਦੌਰਾਨ ਲੈਂਟਰ ਡਿੱਗ ਪਿਆ। ਇਸ ਦੇ ਨਾਲ ਹੀ ਨਾਲ ਲੱਗਦੇ ਇਕ ਹੋਰ ਘਰ ਦਾ ਲੈਂਟਰ ਡਿੱਗ ਗਿਆ।

ਇਹ ਵੀ ਪੜ੍ਹੋ : ਪਿੰਡ ਚੌਟਾਲਾ ਦੇ ATM 'ਚ ਲੱਖਾਂ ਰੁਪਏ ਦੀ ਲੁੱਟ, CCTV ਕੈਮਰਿਆਂ 'ਤੇ ਕਾਲਾ ਰੰਗ ਛਿੜਕ ਇੰਝ ਕੀਤੀ ਵਾਰਦਾਤ

ਲੈਂਟਰ ਹੇਠਾਂ ਆਉਣ ਕਾਰਨ ਇਕ ਨੌਜਵਾਨ ਅਤੇ 2 ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੌਕੇ 'ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ ਹੈ। ਫਿਲਹਾਲ ਮੌਕੇ ਤੋਂ ਮਲਬਾ ਹਟਾਇਆ ਜਾ ਰਿਹਾ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Babita

This news is Content Editor Babita