ਕਸ਼ਮੀਰ ਤੋਂ ਆਏ ਸੇਬਾਂ ''ਤੇ ਲਿਖੇ ਇੰਡੀਅਨ ਗੋ ਬੈਕ ਦੇ ਨਾਅਰੇ, ਲੋਕਾਂ ''ਚ ਦਹਿਸ਼ਤ

10/30/2019 2:46:27 PM

ਲਹਿਰਾਗਾਗਾ (ਗਰਗ,ਰਾਜੇਸ਼ ਕੋਹਲੀ) : ਬੇਸ਼ੱਕ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਚੋਂ ਧਾਰਾ 370 ਹਟਾ ਕੇ ਕਸ਼ਮੀਰੀਆਂ ਨੂੰ ਹਰ ਸਹੂਲਤ ਦੇ ਕੇ ਕਸ਼ਮੀਰੀਆਂ ਦੇ ਦਿਲਾਂ ਵਿਚੋਂ ਭਾਰਤੀਆਂ ਵਿਰੁੱਧ ਨਫ਼ਰਤ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਸ਼ਮੀਰੀ ਹਨ ਕਿ ਮੰਨਦੇ ਹੀ ਨਹੀਂ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਵਿਚ ਦਹਿਸ਼ਤ ਅਤੇ ਨਫ਼ਰਤ ਫੈਲਾਉਣ  ਦੀ ਕੋਈ ਕਸਰ ਨਹੀਂ ਛੱਡ ਰਹੇ। ਅਜਿਹਾ ਹੀ ਇਕ ਮਾਮਲਾ ਅੱਜ ਉਸ ਸਮੇਂ ਸ਼ਹਿਰ ਅੰਦਰ ਦੇਖਣ ਨੂੰ ਮਿਲਿਆ ਜਦੋਂ ਇਕ ਫਰੂਟ ਵਾਲੀ ਦੁਕਾਨ 'ਤੇ ਕਸ਼ਮੀਰ ਚੋਂ ਆਈ ਸੇਬਾਂ ਦੀ ਪੇਟੀ ਖੋਲ੍ਹੀ ਗਈ ਗਈ ਤਾਂ ਉਸ ਵਿੱਚੋਂ 3 ਸੇਬ ਅਜਿਹੇ ਨਿਕਲੇ, ਜਿਨ੍ਹਾਂ ਉੱਪਰ ਸਮੀਰ ਟਾਈਗਰ, ਬੁਰਹਾਨ ਵਾਨੀ, ਇੰਡੀਅਨ ਗੋ ਬੈਕ ਲਿਖਿਆ ਹੋਇਆ ਸੀ। ਬੇਸ਼ੱਕ ਪੁਲਸ ਨੇ ਉਕਤ ਸੇਬਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਪਰ ਇਹ ਗੱਲ ਸ਼ਹਿਰ ਵਿਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਲੋਕਾਂ ਵਿਚ ਉਕਤ ਸੇਬਾ ਨੂੰ ਵੇਖਣ ਦਾ ਕ੍ਰੇਜ਼ ਬਣਿਆ ਰਿਹਾ।

ਮੌਕੇ 'ਤੇ ਜਾ ਕੇ ਜਦੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਸਬੰਧਤ ਦੁਕਾਨਦਾਰ ਮੱਖਣ ਨੇ ਦੱਸਿਆ ਕਿ ਉਹ ਹਰਿਆਣਾ ਦੇ ਟੋਹਾਣਾ ਤੋਂ ਸੇਬ ਲੈ ਕੇ ਆਉਂਦਾ ਹੈ ਜਿੱਥੇ ਕਿ ਕਸ਼ਮੀਰ ਤੋਂ ਸਿੱਧਾ ਆਉਂਦੇ ਹਨ ਅੱਜ ਜਦੋਂ ਉਸਨੇ ਸੇਬਾਂ ਦੀ ਪੇਟੀ ਖੋਲ੍ਹੀ ਤਾਂ ਉਸ ਵਿੱਚੋਂ 3 ਸੇਬਾਂ ਉੱਪਰ ਅੰਗਰੇਜ਼ੀ ਵਿਚ ਭਾਰਤੀਆਂ ਵਿਰੁੱਧ ਤੇ ਅੱਤਵਾਦੀਆਂ ਦੇ ਨਾਮ ਲਿਖੇ ਹੋਏ ਸਨ ਜਿਸਦੇ ਚੱਲਦੇ ਉਹ ਇਕਦਮ ਘਬਰਾ ਗਿਆ ਅਤੇ ਉਸ ਨੇ ਇਹ ਗੱਲ ਆਪਣੇ ਦੋਸਤ ਨੂੰ ਦੱਸੀ ਅਤੇ ਇਹ ਗੱਲ ਜਲਦੀ ਹੀ ਸ਼ਹਿਰ ਵਿੱਚ ਫੈਲ ਗਈ। ਬੇਸ਼ੱਕ ਪੁਲਸ ਨੇ ਉਕਤ ਸੇਬਾ ਨੂੰ ਆਪਣੇ ਕਬਜੇ ਵਿਚ ਲੈ ਲਿਆ, ਪਰ ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ।

cherry

This news is Content Editor cherry