ਵਿਧਾਇਕ ਗਿਲਜੀਆਂ ਨੇ ਸੁਣੀਆਂ ਨਗਰ ਨਿਵਾਸੀਆਂ ਦੀਆਂ ਮੁਸ਼ਕਿਲਾਂ

02/11/2018 3:01:57 AM

ਟਾਂਡਾ ਉੜਮੁੜ, (ਪੰਡਿਤ, ਸ਼ਰਮਾ)- ਨਗਰ ਕੌਂਸਲ ਟਾਂਡਾ ਵਿਚ ਹੋਏ ਇਕ ਸਮਾਗਮ ਵਿਚ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਗਰ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਅਤੇ ਈ. ਓ. ਕਰਮਿੰਦਰ ਪਾਲ ਸਿੰਘ ਨੂੰ ਉਨ੍ਹਾਂ ਦੇ ਹੱਲ ਲਈ ਉੱਦਮ ਕਰਨ ਲਈ ਕਿਹਾ। ਇਸ ਮੌਕੇ ਨਗਰ ਦੇ ਵੱਖ-ਵੱਖ ਵਾਰਡਾਂ ਵਿਚੋਂ ਆਏ ਨਗਰ ਨਿਵਾਸੀਆਂ ਨੇ ਆਪਣੇ-ਆਪਣੇ ਵਾਰਡ ਦੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਨਗਰ ਨਿਵਾਸੀਆਂ ਨੇ ਬਿਜਲੀ ਘਰ ਕਾਲੋਨੀ ਵਿਚ ਵਾਟਰ ਸਪਲਾਈ ਦੀ ਸਹੂਲਤ, ਗੰਦੇ ਪਾਣੀ ਦੀ ਨਿਕਾਸੀ ਅਤੇ ਡੀ. ਏ. ਵੀ. ਸਕੂਲ ਨੂੰ ਜਾਂਦੀ ਸੜਕ ਦੇ ਨਿਰਮਾਣ ਦੇ ਨਾਲ-ਨਾਲ ਬਸਤੀ ਅੰਮ੍ਰਿਤਸਰੀ ਸ਼ਮਸ਼ਾਨ ਘਾਟ ਦੀ ਸ਼ੈੱਡ, ਥਾਣਾ ਰੋਡ, ਰੇਲਵੇ ਰੋਡ ਸਮੇਤ ਹੋਰ ਸੜਕਾਂ ਦੇ ਨਿਰਮਾਣ, ਚਾਈਨਾ ਡੋਰ, ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਅਤੇ ਟੋਲ ਪਲਾਜ਼ਾ ਨੂੰ ਮੁੜ ਮੁਫਤ ਕਰਵਾਉਣ ਮੰਗ ਕੀਤੀ। ਇਸਦੇ ਨਾਲ-ਨਾਲ ਹੀ ਜਗ ਬਾਣੀ ਵੱਲੋਂ ਪ੍ਰਕਾਸ਼ਿਤ ਖ਼ਬਰ ਦਾ ਹਵਾਲਾ ਦਿੰਦੇ ਮਿਆਣੀ ਰੋਡ ਨਾਲੇ ਦੀ ਸਮੱਸਿਆ ਦੇ ਹੱਲ ਲਈ ਮੰਗ ਕੀਤੀ।
ਇਸ ਮੌਕੇ ਵਿਧਾਇਕ ਗਿਲਜੀਆਂ ਨੇ ਨਗਰ ਨਿਵਾਸੀਆਂ ਦੀਆਂ ਸਮੱਸਿਆ ਸੁਨਣ ਉਪਰੰਤ ਵਿਧਾਇਕ ਗਿਲਜੀਆਂ ਨੇ ਕਿਹਾ ਕਿ ਨਗਰ ਦੀਆਂ ਸਮੂਹ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਉੱਦਮ ਕੀਤੇ ਜਾਣਗੇ ਅਤੇ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖ਼ਤੀ ਲਈ ਪੁਲਸ ਪ੍ਰਸ਼ਾਸਨ ਨੂੰ ਕਿਹਾ ਜਾਏਗਾ।                                               
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਈ. ਓ. ਕਰਮਿੰਦਰਪਾਲ ਸਿੰਘ, ਮੀਤ ਪ੍ਰਧਾਨ ਜਗਜੀਵਨ ਜੱਗੀ, ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਦਲਜੀਤ ਸਿੰਘ, ਰਾਜੇਸ਼ ਲਾਡੀ, ਰਾਜ ਕੁਮਾਰ ਰਾਜੂ, ਦਵਿੰਦਰ ਬਿੱਲੂ ਸੈਣੀ, ਸੁਰਿੰਦਰਜੀਤ ਸਿੰਘ, ਕਿਸ਼ਨ ਲਾਲ ਵੈਦ, ਸਿਮਰਨ ਸੈਣੀ, ਜਗਦੀਪ ਮਿੱਕੀ, ਦੇਸ ਰਾਜ ਡੋਗਰਾ, ਮਲਕੀਤ ਸਿੰਘ, ਗੋਲਡੀ ਕਲਿਆਣਪੁਰ, ਜੋਗਿੰਦਰ ਸਿੰਘ, ਹਰਦੀਪ ਸਾਬੀ, ਰੂਪ ਲਾਲ, ਗੁਰਮੁਖ ਸਿੰਘ, ਪ੍ਰੇਮ ਸਿੰਘ, ਜਸਵਿੰਦਰ ਸਿੰਘ, ਮੁਕੇਸ਼ ਮੰਨਾ, ਗੁਲਸ਼ਨ ਅਰੋੜਾ, ਰਵਿੰਦਰਪਾਲ ਸਿੰਘ ਗੋਰਾ, ਪਿੰਕੀ ਸੰਗਰ, ਕਿਸ਼ਨ ਬਿੱਟੂ, ਸੋਨੂ ਖੁੱਲਰ, ਜੀਵਨ ਕੁਮਾਰ ਬਬਲੀ, ਰਾਜਾ ਦਿਆਲ, ਨਿਰਮਲ ਸਿੰਘ, ਸੁਖਵਿੰਦਰਜੀਤ ਸਿੰਘ ਬੀਰਾ, ਰਜਿੰਦਰ ਸੈਣੀ, ਸੇਠ ਰਾਮ ਸੇਠੀ, ਪਰਮਿੰਦਰ ਸਿੰਘ ਅਤੇ ਕੌਂਸਲ ਦਾ ਸਮੂਹ ਸਟਾਫ ਮੌਜੂਦ ਸੀ।