ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਹਾਲੀਵੁੱਡ ਫ਼ਿਲਮਾਂ ਛੱਡ ਕੇ ਪੰਜਾਬ ਪਰਤਿਆ ਹਾਂ- ਗ੍ਰੇਟ ਖਲੀ

02/11/2016 2:54:27 PM

ਲੁਧਿਆਣਾ (ਵਿੱਕੀ)- ਡਬਲਯੂ. ਡਬਲਯੂ. ਦੇ ਸਟਾਰ ਰੈਸਲਰ ਦਲੀਪ ਸਿੰਘ ਉਰਫ ਦਿ ਗ੍ਰੇਟ ਖਲੀ ਨੇ ਕਿਹਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਜ਼ਮੀਨ ਦੇਵੇ ਤਾਂ ਉਹ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਅਕੈਡਮੀਆਂ ਖੋਲ੍ਹਣ ਨੂੰ ਤਿਆਰ ਹਨ ਤਾਂ ਕਿ ਅਕੈਡਮੀਆਂ ਤੋਂ ਰੈਸਲਿੰਗ ਦੀ ਕੋਚਿੰਗ ਲੈ ਕੇ ਪੰਜਾਬ ਤੋਂ ਵੱਡੀ ਤਾਦਾਦ ਵਿਚ ਨੌਜਵਾਨ ਡਬਲਯੂ ਡਬਲਯੂ ਵਿਚ ਹਿੱਸਾ ਲੈ ਸਕਣ।

ਅਮਰੀਕਾ ਵਿਚ ਚੰਗਾ ਰਿਸਪਾਂਸ ਮਿਲਣ ਦੇ ਬਾਵਜੂਦ ਵੀ ਉਹ ਪੰਜਾਬ ਇਸ ਲਈ ਆਏ ਹਨ ਤਾਂ ਕਿ ਇਥੇ ਦੇ ਨੌਜਵਾਨਾਂ ਵਿਚ ਰੈਸਲਿੰਗ ਪ੍ਰਤੀ ਕ੍ਰੇਜ਼ ਪੈਦਾ ਕਰ ਸਕਣ। ਖਲੀ ਨੇ ਕਿਹਾ ਕਿ ਉਹ ਪੰਜਾਬ ਨਾਲ ਬੇਹੱਦ ਪਿਆਰ ਕਰਦੇ ਹਨ ਅਤੇ ਉਨ੍ਹਾਂ ਪੰਜਾਬ ਦਾ ਨਮਕ ਖਾਧਾ ਹੈ। ਅਮਰੀਕਾ ''ਚ ਚੰਗੀਆਂ ਹਾਲੀਵੁਡ ਮਿਲਣ ਦੇ ਬਾਵਜੂਦ ਵੀ ਉਹ ਪੰਜਾਬ ਇਸ ਲਈ ਆਏ ਹਨ ਤਾਂ ਕਿ ਇਥੇ ਦੇ ਨੌਜਵਾਨਾਂ ਨੂੰ ਰੈਸਲਿੰਗ ਲਈ ਪ੍ਰੇਰਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਜ਼ਮੀਨ ਦੇਵੇ ਤਾਂ ਉਹ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਅਕੈਡਮੀਆਂ ਖੋਲ੍ਹਣ ਨੂੰ ਤਿਆਰ ਹਨ ਤਾਂ ਕਿ ਅਕੈਡਮੀਆਂ ਵਿਚ ਰੈਸਲਿੰਗ ਦੀ ਕੋਚਿੰਗ ਲੈ ਕੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਡਬਲਯੂ. ਡਬਲਯੂ. ਈ. ਵਿਚ ਹਿੱਸਾ ਲੈ ਸਕਣ।

ਖਲੀ ਨੇ ਕਿਹਾ ਕਿ ਵਿਦੇਸ਼ੀ ਧਰਤੀ ''ਤੇ ਡਬਲਯੂ ਡਬਲਯੂ ਵਿਚ ਹਿੱਸਾ ਲੈਣ ਵਾਲੇ ਉਹ ਭਾਰਤ ਤੋਂ ਇਕੱਲੇ ਪਹਿਲਵਾਨ ਰਹੇ ਹਨ ਪਰ ਹੁਣ ਉਹ ਚਾਹੁੰਦੇ ਹਨ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਰੈਸਲਿੰਗ ਦੀ ਕੋਚਿੰਗ ਲੈ ਕੇ ਡਬਲਯੂ ਡਬਲਯੂ ਵਿਚ ਆਉਣ ਅਤੇ ਦੇਸ਼ ਦਾ ਗੌਰਵ ਵਧਾਉਣ।

Anuradha Sharma

This news is News Editor Anuradha Sharma