ਇਕ ਬੰਦੇ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ : ਅਕਾਲੀ ਆਗੂ

01/13/2018 6:46:45 PM

ਮਾਨਸਾ (ਸੰਦੀਪ ਮਿੱਤਲ)-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਮਨਦੀਪ ਸਿੰਘ ਗੋਰਾ ਵਲੋਂ ਪਾਰਟੀ ਛੱਡਣ ਤੇ ਟਿੱਪਣੀ ਕਰਦਿਆਂ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿਘ ਫਫੜੇ, ਜਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਯੂਥ ਆਗੂ ਅਵਤਾਰ ਸਿੰਘ ਰਾੜਾ, ਇਸਤਰੀ ਆਗੂ ਸਿਮਰਜੀਤ ਕੌਰ ਸਿੰਮੀ, ਸ਼੍ਰੋਮਣੀ ਕਮੇਟੀ ਦੇ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਮਜ਼ਬੂਤੀ ਲਈ ਅਤੇ ਹਲਕੇ ਦੀ ਭਲਾਈ ਲਈ ਮਜ਼ਬੂਤ ਧਿਰ ਬਣ ਕੇ ਉਭਰਨ। ਕਿਸੇ ਇਕ ਬੰਦੇ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਕੋਈ ਫਰਕ ਨਹੀ ਪੈਂਦਾ।

ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਗੋਰਾ ਨਾਲ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ 'ਚ ਚਲੇ ਗਏ ਹਨ, ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਰਿਹਾ। ਇਸ ਲਈ ਸੁਚੇਤ ਰਹਿ ਕੇ ਪਾਰਟੀ ਦੀ ਚੜਦੀ ਕਲਾ ਕਾਇਮ ਰੱਖਣ 'ਚ ਇਕਜੁੱਟ ਹੋਣ। ਇਸ ਮੌਕੇ ਹਰਵਿੰਦਰ ਸਿੰਘ ਦਲੇਵਾ, ਹਰਮਨਜੀਤ ਸਿੰਘ ਭੰਮਾ, ਮਾਲਵਾ ਜ਼ੋਨ ਦੇ ਜਰਨਲ ਸਕੱਤਰ ਰਘਵੀਰ ਸਿੰਘ, ਸ਼ਹਿਰੀ ਯੂਥ ਬੁਢਲਾਡਾ ਦੇ ਪ੍ਰਧਾਨ-2 ਤਨਜੋਤ ਸਿੰਘ ਸਾਹਨੀ, ਦਰਸ਼ਨ ਮੰਡੇਰ, ਸ਼ੁਭਾਸ਼ ਵਰਮਾ, ਹਰਬੰਸ ਸਿੰਘ ਗੋਲੂ ਮਾਨਸਾ, ਯੂਥ ਅਕਾਲੀ ਦਲ ਹਲਕਾ ਮਾਨਸਾ ਦੇ ਪ੍ਰਧਾਨ ਗੁਰਜਿੰਦਰ ਸਿੰਘ ਬੱਗਾ, ਆਈ.ਟੀ ਵਿੰਗ ਜ਼ਿਲਾ ਮਾਨਸਾ ਦੇ ਪ੍ਰਧਾਨ ਕੁਲਸ਼ੇਰ ਸਿੰਘ ਰੂਬਲ, ਸਵਰਨ ਸਿੰਘ ਹੀਰੇਵਾਲਾ ਪ੍ਰਧਾਨ ਐਸ.ਸੀ ਵਿੰਗ, ਬਲਵਿੰਦਰ ਸ਼ਰਮਾ, ਸੁਖਦੇਵ ਸਿੰਘ ਐਮ.ਸੀ, ਰਾਮਪਾਲ ਐਮ.ਸੀ ਭੀਖੀ, ਬਲਜਿੰਦਰ ਸਿੰਘ ਘਾਲੀ, ਸਨਦੀਪ ਰੱਲਾ, ਗੁਰਜੀਤ ਸਿੰਘ ਲਾਲੂ, ਰਾਜ ਪੇਂਟਰ, ਅਮਰੀਕ ਭੋਲਾ, ਤਰਸੇਮ ਚੰਦ ਮਿੱਢਾ, ਸਰਪੰਚ ਜਗਸੀਰ ਸਿੰਘ ਭਾਵੜਾ, ਜਗਪ੍ਰੀਤ ਸਿੰਘ, ਜਸਵਿੰਦਰ ਜੱਸੀ, ਗੁਰਦੀਪ ਸਿੰਘ ਸੇਖੂ ਐਮ.ਸੀ ਮਾਨਸਾ ਆਦਿ ਹਾਜ਼ਰ ਸਨ।

ਪਾਰਟੀ ਦੀ ਪਿੱਠ 'ਚ ਕੋਈ ਛੁਰਾ ਨਹੀ ਮਾਰਿਆ : ਮਨਦੀਪ ਸਿੰਘ ਗੋਰਾ
ਮਾਨਸਾ
- ਜ਼ਿਲਾ ਅਕਾਲੀ ਲੀਡਰਸ਼ਿਪ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਯੂਥ ਅਕਾਲੀ ਦਲ ਜ਼ਿਲਾ ਸ਼ਹਿਰੀ ਦੇ ਸਾਬਕਾ ਅਤੇ ਨਗਰ ਕੌਂਸਲ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਪਿੱਠ 'ਚ ਕੋਈ ਛੁਰਾ ਨਹੀ ਮਾਰਿਆ ਸਗੋਂ ਪਾਰਟੀ ਦੇ ਮੌਕਾਪ੍ਰਸਤ ਲੀਡਰਾਂ ਨੇ ਉਨ੍ਹਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਪਾਰਟੀ ਦੀ ਨਿਰਸੁਆਰਥ ਸੇਵਾ ਕਰਦਾ ਆ ਰਿਹਾ ਹੈ ਪਰ ਜਦੋਂ ਉਨ੍ਹਾਂ ਨੂੰ ਨਗਰ ਕੌਂਸਲ ਦੀ ਚੋਣ ਜਿੱਤ ਕੇ ਨਗਰ ਕੌਂਸਲ ਦਾ ਪ੍ਰਧਾਨ ਬਨਣ ਲਈ ਅੱਗੇ ਵੱਧਣ ਦਾ ਮੌਕਾ ਮਿਲਿਆ ਤਾਂ ਕਮਰਸ਼ੀਅਲ ਮੋਕਾਪ੍ਰਸਤ ਲੀਡਰਾਂ ਨੇ ਨੋਟੀਫੀਕੇਸ਼ਨ ਜਾਰੀ ਨਹੀ ਹੋਣ ਦਿੱਤਾ।

ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਪੱਸ਼ਟ ਕਰੇ ਕਿ ਜਿਹੜੇ ਲੋਕ ਅੱਗੇ ਲਿਆਂਦੇ ਗਏ। ਉਨ੍ਹਾਂ ਦਾ ਪਾਰਟੀ ਅੰਦਰ ਕੀ ਵਜੂਦ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਕੀ ਹੋਰ ਵੀ ਕਈ ਗੋਰੇ ਹਨ, ਜਿਹੜੇ ਮੋਕਾਪ੍ਰਸਤ ਲੀਡਰਾਂ ਤੋ ਤੰਗ ਆ ਕੇ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ।