ਪੁਲਸ ਨੇ ਟਾਲੀ ਵੱਡੀ ਵਾਰਦਾਤ, ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਤਰਨਾਕ ਗੈਂਗਸਟਰ ਅਸਲੇ ਸਣੇ ਗ੍ਰਿਫ਼ਤਾਰ

01/29/2023 6:20:15 PM

ਮੋਹਾਲੀ (ਪਰਦੀਪ) : ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਆਪਰੇਸ਼ਨ ਸੈੱਲ ਕੈਂਪ ਮੋਹਾਲੀ ਦੀ ਟੀਮ ਵਲੋਂ ਗੈਂਗਸਟਰ ਹਰੀਸ਼ ਉਰਫ ਕਾਕਾ ਨੇਪਾਲੀ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਕੇ 2 ਨਜਾਇਜ਼ ਪਿਸਟਲ .32 ਬੋਰ ਸਮੇਤ 6 ਕਾਰਤੂਸ .32 ਬੋਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਟੀਮ ਇੰਚਾਰਜ ਐੱਸ.ਆਈ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸ:ਥ: ਜੀਤ ਰਾਮ ਸਮੇਤ ਪੁਲਸ ਪਾਰਟੀ ਦੇ ਨੇੜੇ ਸ਼ਿਵਾਲਿਕ ਸਿਟੀ ਖਰੜ ਵਿਖੇ ਮੌਜੂਦ ਸੀ। ਜਿਥੇ ਮੁਖਬਰੀ ਮਿਲੀ ਕਿ ਹਰੀਸ਼ ਉਰਫ ਕਾਕਾ ਨੇਪਾਲੀ ਪੁੱਤਰ ਭਰਤ ਲਾਲ ਵਾਸੀ ਮਕਾਨ ਨੰ: 725 ਵਾਰਡ ਨੰ;6 ਮੁਹੱਲਾ ਹਰਿੰਦਰਾ ਨਗਰ ਜ਼ਿਲ੍ਹਾ ਫਰੀਦਕੋਟ ਜਿਸ ਖਿਲਾਫ ਕਤਲ, ਲੁੱਟ ਖੋਹ, ਫ਼ਿਰੌਤੀਆਂ ਲੈਣ ਸਬੰਧੀ ਅਤੇ ਗੈਂਗਵਾਰ ਦੇ ਕਈ ਮੁਕੱਦਮੇ ਦਰਜ ਹਨ। ਆਪਣੇ ਸਾਥੀ ਜਗਦੀਪ ਸਿੰਘ ਉਰਫ ਜਾਗਰ ਪੁੱਤਰ ਲੇਟ ਵਜੀਰ ਸਿੰਘ ਵਾਸੀ ਪਿੰਡ ਸੈਣੀ ਮਾਜਰਾ (ਪ੍ਰੇਮਗੜ੍ਹ) ਜ਼ਿਲ੍ਹਾ ਮੋਹਾਲੀ ਨਾਲ ਇਕ ਕਾਰ ਨੰਬਰ ਪੀ.ਬੀ- 65ਬੀ ਸੀ-9550 ਰੰਗ ਸਫੈਦ ਵਿਚ ਸਵਾਰ ਹੋ ਕੇ ਨਜਾਇਜ਼ ਅਸਲੇ ਲੈ ਕੇ ਨੇੜੇ ਸ਼ਿਵਾਲਿਕ ਸਿਟੀ ਖਰੜ ਦੇ ਏਰੀਆ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਕਰਵਟ ਲਵੇਗਾ ਮੌਸਮ, ਫਰਵਰੀ ਸ਼ੁਰੂ ਹੁੰਦਿਆਂ ਹੋਰ ਜ਼ੋਰ ਫੜੇਗੀ ਠੰਡ

PunjabKesari

ਮੁੱਖਬਰੀ ਦੇ ਅਧਾਰ ’ਤੇ ਉਕਤਾਨ ਦੋਸ਼ੀਆਂ ਵਿਰੁੱਧ ਮੁਕਦਮਾ ਨੰਬਰ 24 ਮਿਤੀ 27-01-2023 ਅ/ਧ 25-54-59 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰਡ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਨੇੜੇ ਗ੍ਰਿਫਤਾਰ ਕਰ ਲਿਆ ਗਿਆ। ਗੈਂਗਸਟਰ ਹਰੀਸ਼ ਉਰਫ ਕਾਕਾ ਨੇਪਾਲੀ ਨੇ ਦੱਸਿਆ ਕਿ ਉਸ ਦੀ ਉਮਰ 32 ਸਾਲ ਹੈ, ਉਹ 10 ਜਮਾਤ ਪਾਸ ਹੈ। ਸ਼ਾਦੀ ਸ਼ੁਦਾ ਹੈ। ਜੋ ਕਿ ਲਾਰੈਂਸ ਬਿਸ਼ਨੋਈ ਗਰੁੱਪ ਦਾ ਗੁਰਗਾ ਹੈ। ਜੋ ਕਿ ਸਾਲ 2009 ਵਿਚ ਪਹਿਲਾ ਲੁੱਟਾ ਖੋਹਾਂ ਕਰਨ ਲੱਗ ਪਿਆ ਸੀ ਅਤੇ ਉਸ ਤੋਂ ਬਾਅਦ ਗੈਂਗਵਾਰ ਲੜਾਈ ਝਗੜੇ ਕਰਨ ਲੱਗ ਪਿਆ ਸੀ। ਜਿਸ ਵਿਰੁੱਧ ਸਾਲ 2009 ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਫਰੀਦਕੋਟ, ਜਲੰਧਰ ਸਿਟੀ, ਬਠਿੰਡਾ, ਨਵਾਂ ਸ਼ਹਿਰ ਅਤੇ ਕਪੂਰਥਲਾ ਵਿਚ ਤਿੰਨ ਕਤਲ ਕੇਸ, ਫਿਰੌਤੀ ਲੈਣ ਸਬੰਧੀ, ਲੜਾਈ ਝਗੜੇ, ਡਕੈਤੀ, ਅਸਲਾ ਐਕਟ ਦੇ ਕਰੀਬ 17 ਮੁਕੱਦਮੇ ਦਰਜ ਹਨ। ਦੋਸ਼ੀ ਜਗਦੀਪ ਸਿੰਘ ਉਰਫ ਜਾਗਰ ਦੀ ਉਮਰ 27 ਸਾਲ ਹੈ। 5ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਸ਼ਾਦੀ ਸ਼ੁਦਾ ਹੈ। ਜਿਸ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।

ਇਹ ਵੀ ਪੜ੍ਹੋ : ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News