ਰੇਲ ਟ੍ਰੈਕ ''ਤੇ ਲੇਟ ਕੇ ਵਿਅਕਤੀ ਨੇ ਕੀਤੀ ਆਤਮਹੱਤਿਆ

08/12/2017 6:42:06 AM

ਫਗਵਾੜਾ, (ਜਲੋਟਾ)— ਪਿੰਡ ਮੌਲੀ ਦੇ ਕੋਲ ਅਣਪਛਾਤੇ ਵਿਅਕਤੀ ਵਲੋਂ ਕਥਿਤ ਤੌਰ 'ਤੇ ਫਗਵਾੜਾ-ਲੁਧਿਆਣਾ ਮੇਨ ਰੇਲ ਟ੍ਰੈਕ 'ਤੇ ਲੇਟ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਖੂਨ ਨਾਲ ਲਥਪਥ ਲਾਸ਼ ਜਿਸ ਦਾ ਸਿਰ ਧੜ ਨਾਲੋਂ ਅਲੱਗ ਹੋ ਚੁੱਕਾ ਸੀ, ਰੇਲਵੇ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੂੰ ਮੌਕੇ 'ਤੇ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।