ਕਾਰ ਦਾ ਸ਼ੀਸ਼ਾ ਤੋੜ ਕੇ ਦਿਨ-ਦਿਹਾੜੇ ਲੈਪਟਾਪ ਚੋਰੀ

06/26/2018 7:13:38 AM

ਜਲੰਧਰ, (ਰਾਜੇਸ਼)¸ ਅੱਜ ਲੁਟੇਰੇ ਕਾਰ ਦਾ ਸ਼ੀਸ਼ਾ ਤੋੜ ਕੇ ਉਸ 'ਚੋਂ ਲੈਪਟਾਪ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕਾਰ ਮਾਲਕ ਆਪਣੀ ਕਾਰ ਵਿਚ ਬੈਠਣ ਲੱਗਾ। ਕਾਰ ਮਾਲਕ ਰਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜਵਾਲਾ ਨਗਰ ਮਕਸੂਦਾਂ ਨੇ ਦੱਸਿਆ ਕਿ ਕੇ. ਐੱਮ. ਵੀ. ਕਾਲਜ ਰੋਡ 'ਤੇ ਇਕ ਦੁਕਾਨ ਵਿਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦੇ ਹਨ ਤੇ ਸਵੇਰੇ ਦੁਕਾਨ ਦੇ ਬਾਹਰ ਆਪਣੀ ਕਾਰ ਖੜ੍ਹੀ ਕਰ ਕੇ ਦੁਕਾਨ ਵਿਚ ਚਲੇ ਗਏ ਤੇ ਦੁਪਹਿਰ ਨੂੰ ਕਿਸੇ ਕੰਮ ਜਾਣ ਲਈ ਕਾਰ ਕੋਲ ਆਏ ਤਾਂ ਦੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਅੰਦਰੋਂ ਲੈਪਟਾਪ ਤੇ ਜ਼ਰੂਰੀ ਕਾਗਜ਼ਾਤ ਨਾਲ ਭਰਿਆ ਬੈਗ ਗਾਇਬ ਸੀ, ਜਿਸ 'ਤੇ ਉਨ੍ਹਾਂ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਰੋਜ਼ਾਨਾ ਦੀ ਤਰ੍ਹਾਂ ਲੁੱਟ ਹੋਣ ਦੇ ਮਾਮਲੇ ਦੀ ਜਾਂਚ ਵਿਚ ਲੱਗ ਗਈ।