ਕਾਰ ''ਚੋਂ ਲੈਪਟਾਪ, ਮੋਬਾਇਲ ਤੇ ਪਰਸ ਚੋਰੀ

02/16/2018 5:07:02 AM

ਪਟਿਆਲਾ, (ਬਲਜਿੰਦਰ)- ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਕਾਰ ਵਿਚੋਂ ਅਣਪਛਾਤੇ ਵਿਅਕਤੀਆਂ ਨੇ ਇਕ ਲੈਪਟਾਪ, ਮੋਬਾਇਲ ਤੇ ਪਰਸ ਚੋਰੀ ਕਰ ਲਿਆ। ਪੀੜਤ ਵਿਅਕਤੀ ਤਜਿੰਦਰ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਨਾਭਾ ਚੱਕੀਆਂ ਸਾਹਮਣੇ ਕਾਰਸੇਵਾ ਗੁਰਦੁਆਰਾ ਭਵਾਨੀਗੜ੍ਹ ਜ਼ਿਲਾ ਸੰਗਰੂਰ ਨੇ ਇਸ ਸਬੰਧੀ ਥਾਣਾ ਤ੍ਰਿਪੜੀ ਦੀ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਖੜ੍ਹੀ ਕਾਰ ਵਿਚੋਂ ਕਿਸੇ ਵਿਅਕਤੀ ਨੇ ਲੈਪਟਾਪ, ਮੋਬਾਇਲ ਤੇ ਪਰਸ ਜਿਸ ਵਿਚ 10 ਹਜ਼ਾਰ ਰੁਪਏ ਸਨ, ਚੋਰੀ ਕਰ ਲਏ।