ਹੁਸ਼ਿਆਰਪੁਰ 100 ਕਰੋੜੀ ਜ਼ਮੀਨੇ ਘੁਟਾਲੇ ਸੰਬੰਧੀ ਵਿਜੀਲੈਂਸ ਵਲੋਂ 12 ਵਿਰੁੱਧ ਮਾਮਲਾ ਦਰਜ

02/12/2017 7:25:53 PM

ਹੁਸ਼ਿਆਰਪੁਰ (ਅਸ਼ਵਨੀ) : ਬਹੁ ਚਰਚਿਤ ਫੋਰ ਲੇਨ ਭੌਂ ਪ੍ਰਾਪਤੀ ਮਾਮਲੇ ''ਚ ਹੋਏ 100 ਕਰੋੜ ਰੁਪਏ ਦੇ ਘੁਟਾਲੇ ਦੇ ਸੰਬੰਧ ''ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਜੀਲੈਂਸ ਪੁਲਸ ਸਟੇਸ਼ਨ ਲੁਧਿਆਣਾ ''ਚ ਮਾਮਲਾ ਦਰਜ ਕੀਤਾ ਗਿਆ ਹੈ। ਆਈ.ਪੀ.ਸੀ ਦੀ ਧਾਰਾ 409, 420, 467, 471 ਤੇ 120 ਬੀ ਤੇ ਪ੍ਰੋਵੈਂਸ਼ਨ ਆਫ਼ ਕਰਪਸ਼ਨ ਐਕਟ ਦੀ ਧਾਰਾ 13 (1) ਡੀ, 13(2) ਦੇ ਅਧੀਨ ਦਰਜ ਕੀਤਾ ਗਿਆ ਹੈ।
ਇਨ੍ਹਾਂ ਵਿਰੁੱਧ ਹੋਇਆ ਕੇਸ ਦਰਜ
ਆਨੰਦ ਸ਼ਾਗਰ ਸ਼ਰਮਾ, ਪੀ.ਸੀ.ਐੱਸ ਸਾਬਕਾ ਐੱਸ.ਡੀ.ਐੱਮ ਹੁਸ਼ਿਆਰਪੁਰ ਉਪ ਮੰਡਲ, ਵਰਤਮਾਨ ''ਚ ਐੱਸ.ਡੀ.ਐਮ ਗਿੱਦੜਵਾਹਾ, ਬਲਜਿੰਦਰ ਸਿੰਘ ਤਹਿਸੀਲਦਾਰ, ਮਨਜੀਤ ਸਿੰਘ ਨਾਇਬ ਤਹਿਸੀਲਦਾਰ, ਦਲਜੀਤ ਸਿੰਘ, ਪਰਮਿੰਦਰ ਸਿੰਘ ਦੋਵੇਂ ਪਟਵਾਰੀ, ਸੰਦੀਪ ਕੁਮਾਰ ਕਲਰਕ ਐੱਸ.ਡੀ.ਐੱਮ ਦਫ਼ਤਰ, ਸੁਖਵਿੰਦਰਜੀਤ ਸਿੰਘ ਸੋਢੀ ਰਜਿਸ਼ਟਰੀ ਕਲਰਕ, ਵਸੀਕਾ ਨਵੀਸ ਦੇਵੀ ਦਾਸ, ਅਕਾਲੀ ਕੌਸਲਰ ਹਰਪਿੰਦਰ ਸਿੰਘ ਗਿੱਲ, ਅਕਾਲੀ ਨੇਤਾ ਅਵਤਾਰ ਸਿੰਘ ਜੌਹਲ ਤੇ ਸਤਵਿੰਦਰ ਪਾਲ ਸਿੰਘ, ਜਸਵਿੰਦਰ ਪਾਲ ਸਿੰਘ ਤੇ ਪ੍ਰਤੀਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਮਾਮਲਾ
ਹੁਸ਼ਿਆਰਪੁਰ ਜਲੰਧਰ ਫੋਰ ਲੇਨ ਲਈ ਖੇਤੀ ਯੋਗ ਭੂਮੀ ਨੂੰ ਕਲੋਨੀ ਦਿਖਾ ਕੇ ਸਰਕਾਰ ਨੂੰ 100 ਕਰੋੜ ਦੇ ਕਰੀਬ ਚੂਨਾ ਲਗਾਉਣ ਦਾ ਮਾਮਲਾ ਪ੍ਰਕਾਸ਼ ''ਚ ਆਉਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਘੁਟਾਲੇ ਦੀ ਜਾਂਚ ਹਿੱਤ ਵਿਜੀਲੈਂਸ ਬਿਊਰੋ ਦੇ ਆਈ.ਜੀ ਸ਼ਿਵ ਕੁਮਾਰ ਵਰਮਾ ਦੀ ਅਗਵਾਈ ''ਚ ਇਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀ। ਐੱਸ.ਈ.ਟੀ ''ਚ ਜਲੰਧਰ ਰੇਂਜ ਦੇ ਐੱਸ.ਐੱਸ.ਪੀ ਵਿਜੀਲੈਸ ਰੁਪਿੰਦਰ ਸਿੰਘ ਤੇ ਐੱਸ.ਪੀ ਪ੍ਰਵੀਨ ਕਾਂਡਾ ਵੀ ਸ਼ਾਮਿਲ ਸਨ।

Gurminder Singh

This news is Content Editor Gurminder Singh