ਮਜੀਠੀਆ ਦੇ ਹਲਕੇ 'ਚ 105 ਪਿੰਡਾਂ 'ਤੇ ਕਾਂਗਰਸ ਦਾ ਕਬਜ਼ਾ

01/05/2019 11:21:53 AM

ਅੰਮ੍ਰਿਤਸਰ (ਸੁਮਿਤ ਖੰਨਾ) : ਬਿਕਰਮ ਸਿੰਘ ਮਜੀਠੀਆ ਦੇ ਹਲਕਾ ਮਜੀਠਾ 'ਚ ਪੰਚਾਇਤੀ ਚੋਣਾਂ ਕਾਂਗਰਸ ਦੀ ਸਰਜੀਕਲ ਸਟ੍ਰਾਈਕ ਹੋ ਨਿਬੜੀਆਂ। ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਇਸ ਹਲਕੇ 'ਚ ਕਰੀਬ 105 ਪਿੰਡਾਂ 'ਚ ਕਾਂਗਰਸੀ ਪੰਚਾਇਤਾਂ ਬਣੀਆਂ ਹਨ। ਇਨ੍ਹਾਂ ਕਾਂਗਰਸੀ ਸਰਪੰਚਾਂ ਦੇ ਇਕੱਠੇ ਸਮਾਗਮ ਨੂੰ ਸੰਬੋਧਨ ਕਰਦਿਆਂ ਲਾਲੀ ਮਜੀਠੀਆ ਨੇ ਇਸ ਨੂੰ ਕਾਂਗਰਸ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਤੋਂ ਅੱਕੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। 

ਦੱਸ ਦੇਈਏ ਕਿ ਬਾਦਲ ਸਰਕਾਰ ਸਮੇਂ ਇਸ ਹਲਕੇ 'ਚੋਂ ਸਿਰਫ 4 ਪੰਚਾਇਤਾਂ 'ਤੇ ਕਾਂਗਰਸ ਕਬਜ਼ਾ ਕਰ ਪਾਈ ਹੈ।

Baljeet Kaur

This news is Content Editor Baljeet Kaur