ਲੁਧਿਆਣਾ ਹਾਦਸਾ : ਅਜਿਹੀ ਨਿਭਾਈ ਯਾਰੀ ਕਿ ਮਿਸਾਲ ਬਣ ਗਈ ''ਅੰਤਿਮ ਯਾਤਰਾ'', ਉਮੜੀ ਲੋਕਾਂ ਦੀ ਭਾਰੀ ਭੀੜ

11/22/2017 11:42:06 AM

ਲੁਧਿਆਣਾ : ਸ਼ਹਿਰ ਦੇ ਸੂਫੀਆ ਬਾਗ ਚੌਂਕ 'ਚ ਸੋਮਵਾਰ ਨੂੰ ਆਪਣੇ ਦੋਸਤ ਇੰਦਰਜੀਤ ਸਿੰਘ ਗੋਲਾ ਦੀ ਫੈਕਟਰੀ 'ਚ ਲੱਗੀ ਅੱਗ ਦੀ ਖਬਰ ਸੁਣਦੇ ਹੀ ਉਨ੍ਹਾਂ ਦੀ ਮਦਦ ਲਈ ਗਏ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਲਛਮਣ ਦ੍ਰਾਵਿੜ ਦੀ ਮੌਤ ਹੋ ਗਈ। ਯਾਰੀ ਨਿਭਾਉਂਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਦ੍ਰਾਵਿੜ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਅਤੇ ਉਨ੍ਹਾਂ ਦਾ ਦੁਨੀਆ ਤੋਂ ਵਿਦਾਈ ਇਕ ਮਿਸਾਲ ਬਣ ਗਈ। ਦ੍ਰਾਵਿੜ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਇੱਕਠੀ ਹੋਈ ਲੋਕਾਂ ਦੀ ਭੀੜ ਨੇ ਇਹ ਸਿੱਧ ਕਰ ਦਿੱਤਾ ਕਿ ਉਹ ਲੋਕਾਂ 'ਚ ਕਿੰਨੇ ਲੋਕਪ੍ਰਿਯ ਸੀ। ਹਰ ਵਰਗ ਦੇ ਲੋਕਾਂ ਦੀ ਮਦਦ ਲਈ ਅੱਗੇ ਰਹਿਣ ਵਾਲੇ ਦ੍ਰਾਵਿੜ ਨੂੰ ਅਜਿਹੀ ਵਿਦਾਈ ਮਿਲੀ, ਜੋ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ। ਸਭ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕਦੇ ਅਜਿਹੀ ਅੰਤਿਮ ਯਾਤਰਾ ਨਹੀਂ ਦੇਖੀ। ਦ੍ਰਾਵਿੜ ਨੇ ਹਰਕੇ ਦੇ ਦੁੱਖ 'ਚ ਸ਼ਾਮਲ ੋਹਣ ਵਾਲੇ ਅਤੇ ਮਿਲਣਸਾਰਤਾ ਦੀ ਆਦਤ ਦੇ ਚੱਲਦਿਆਂ ਹੀ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੋਈ ਸੀ। ਇੱਥੋਂ ਤੱਕ ਕਿ ਜਿਸ-ਜਿਸ ਰਸਤੇ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਨਿਕਲੀ, ਉਸ ਰਸਤੇ ਦੇ ਸਾਰੇ ਬਾਜ਼ਾਰ ਲੋਕਾਂ ਨੇ ਖੁਦ ਹੀ ਬੰਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਸਮਰਥਕ 'ਲਛਮਣ ਦ੍ਰਾਵਿੜ ਅਮਰ ਰਹੇ, ਸ਼ੇਰ-ਏ-ਪੰਜਾਬ ਲਛਮਣ ਦ੍ਰਾਵਿੜ ਅਮਰ ਰਹੇ, ਗਰੀਬਾਂ ਦਾ ਮਸੀਹਾ ਅਮਰ ਰਹੇ' ਦੇ ਨਾਅਰੇ ਲਾਉਂਦੇ ਹੋਏ ਚੱਲ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਲਾਸ਼ ਸ਼ਮਸ਼ਾਨਘਾਟ ਪੁੱਜੀ ਤਾਂ ਇਕ ਦਮ ਉੱਥੋਂ ਦੇ ਲੋਕਾਂ ਦਾ ਹਜੂਮ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਉਮੜ ਪਿਆ।