ਸ਼ਾਹਕੋਟ ਜ਼ਿਮਨੀ ਚੋਣ ''ਚ ਸੰਘਰਸ਼ ਕਰਨ ਲਈ ਜਾ ਰਹੇ ਲੱਖਾ ਸਿੱਧਾਣਾ ਸਾਥੀਆਂ ਸਮੇਤ ਹਿਰਾਸਤ ''ਚ (ਵੀਡੀਓ)

05/25/2018 7:53:55 AM

ਮੋਗਾ (ਗੋਪੀ ਰਾਊਕੇ, ਆਜ਼ਾਦ) — ਪੰਜਾਬ 'ਚ ਇਸ ਵੇਲੇ ਦੇ ਬਹੁ ਚਰਚਿਤ ਮਸਲੇ ਦਰਿਆਈ ਪਾਣੀਆਂ 'ਚ ਫੈਕਟਰੀਆਂ ਦੇ ਸੁੱਟੇ ਜਾ ਰਹੇ ਗੰਦੇ ਪਾਣੀ ਕਰਕੇ ਫੇਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸੰਘਰਸ਼ ਦੇ ਮੈਦਾਨ 'ਚ ਨਿਤਰੇ 'ਪਾਣੀ ਬਚਾਓ ਪੰਜਾਬ ਬਚਾਓ' ਕਮੰਟੀ ਦੇ ਆਗੂ ਅਤੇ ਗੈਂਗਸਟਰ ਰਹਿ ਚੁੱਕੇ ਲੱਖਾ ਸਿੱਧਾਣਾ ਅਤੇ ਉਸ ਦੇ ਸਾਥੀਆਂ ਨੂੰ ਵੀਰਵਾਰ ਸੇਵਰੇ 11 ਵਜੇ ਉਸ ਸਮੇਂ ਹਿਰਾਸਤ 'ਚ ਲੈ ਲਿਆ ਜਦੋਂ ਉਹ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ 'ਚ ਪੰਜਾਬ ਦੇ ਹੁੱਕ ਬੜਾਲਾਂ ਨੂੰ ਇਸ ਮਾਮਲੇ 'ਤੇ ਘੇਰਣ ਲਈ ਜਾ ਰਹੇ ਸਨ। ਦੱਸਣਾ ਬਣਦਾ ਹੈ ਕਿ ਲੱਖਾ ਸਿੱਧਾਣਾ ਅਤੇ ਸਾਥੀਆਂ ਦਾ ਵੀਰਵਾਰ ਇਹ ਪ੍ਰੋਗਰਾਮ ਉਲੀਕੀਆ ਗਿਆ ਸੀ ਕਿ ਉਹ ਸ਼ਾਹਕੋਟ ਜ਼ਿਮਨੀ ਚੋਣ 'ਚ ਪ੍ਰਚਾਰ ਕਰਨ ਲਈ ਪੁੱਜਣ ਵਾਲੇ ਕਾਂਗਰਸ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਨੂੰ ਇਹ ਸਵਾਲ ਕਰਨਗੇ ਕਿ ਉਹ ਪੰਜਾਬ ਬਚਾਉਣ ਲਈ ਜਾਂ ਤਾਂ ਪ੍ਰਦੂਸ਼ਤਿ ਹੋ ਰਹੇ ਪਾਣੀ ਨੂੰ ਰੋਕਣ ਨਹੀਂ ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ। 


ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਭਿਣਕ ਖੁਫੀਆ ਤੰਤਰ ਵੱਲੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ। ਜਿਸ ਦੇ ਆਧਾਰ 'ਤੇ ਹੀ ਐੱਸ. ਪੀ. ਮੋਗਾ ਅਤੇ ਪੁਲਸ ਪ੍ਰਸ਼ਸਾਨ ਨੇ ਪਹਿਲਾਂ ਹੀ ਵੱਡੇ ਪੱਧਰ 'ਤੇ ਨਾਕਾਬੰਦੀ ਕੀਤੀ ਹੋਈ ਸੀ। ਹਿਰਾਸਤ 'ਚ ਲਏ ਜਾਣ ਤੋਂ ਬਾਅਦ ਲੱਖਾ ਸਿਧਾਣਾ ਦੇ ਸਾਥੀਆਂ ਨੇ ਨਾਅਰੇਬਾਜ਼ੀ ਕਰਹਦੇ ਹੋਏ ਦੋਸ਼ ਲਗਾਇਆ ਕਿ ਇਸ ਸਮੇਂ ਜਿੱਥੇ ਪੰਜਾਬ ਦੇ ਪਾਣੀਆਂ 'ਚ ਜ਼ਹਿਰ ਫੈਲਣ ਕਰਕੇ ਬੀਮਾਰੀਆਂ ਫੈਲ ਰਹੀਆਂ ਹਨ, ਉਥੇ ਹੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਗੰਭੀਰਤਾ ਦਿਖਾਉਣ ਦੀ ਬਜਾਏ ਹਿਮਾਚਲ ਦੀਆਂ ਠੰਡੀਆਂ ਵਾਦੀਆਂ 'ਚ ਛੁੱਟੀਆਂ ਮਨਾ ਰਹੇ ਹਨ। ਇਸ ਮਗਰੋਂ ਪੁਲਸ ਦੀਆਂ ਵਿਸ਼ੇਸ਼ ਬੱਸਾਂ ਰਾਹੀ ਲੱਖਾ ਸਿਧਾਣਾ ਦੇ ਸਾਥੀਆਂ ਨੂੰ ਵੱਖ-ਵੱਖ ਥਾਣਿਆਂ ਲਈ ਲਿਜਾਇਆ ਗਿਆ। ਇਸ ਦੌਰਾਨ ਹੀ ਲੱਖਾ ਸਿਥਾਣਾ ਦੇ ਸਾਥੀ ਜ਼ਬਰਦਸਤ ਤਰੀਕੇ ਨਾਲ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।