ਹੈਰੋਇਨ ਸਣੇ ਔਰਤ ਗ੍ਰਿਫਤਾਰ

Wednesday, Jul 12, 2017 - 08:01 AM (IST)

ਲੰਬੀ  (ਜਟਾਣਾ) - ਪੁਲਸ ਨੇ ਹੈਰੋਇਨ ਸਮੇਤ ਔਰਤ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਲੰਬੀ ਦੇ ਏ. ਐੱਸ. ਆਈ. ਸ਼ਾਮ ਸੁੰਦਰ ਨੇ ਸਮੇਤ ਪੁਲਸ ਪਾਰਟੀ ਗਸ਼ਤ ਕਰਦੇ ਹੋਏ 7 ਜੁਲਾਈ ਨੂੰ ਇਕ ਗੁਪਤ ਸੂਚਨਾ ਆਧਾਰ 'ਤੇ ਜੱਜਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕੱਟਿਆਂਵਾਲੀ ਨੂੰ ਸਮੇਤ ਕਾਰ ਕਾਬੂ ਕਰ ਕੇ ਉਸ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਸੀ ਤੇ ਦੋਸ਼ੀ ਨੂੰ ਮਾਣਯੋਗ ਅਦਾਲਤ ਮਲੋਟ ਵਿਖੇ ਪੇਸ਼ ਕੀਤਾ ਸੀ, ਜਿਥੇ ਉਸ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ।
ਪੁੱਛਗਿੱਛ ਦੌਰਾਨ ਉਕਤ ਦੋਸ਼ੀ ਨੇ ਮੰਨਿਆ ਸੀ ਕਿ ਉਸ ਨਾਲ ਇਕ ਔਰਤ ਅਮਨਦੀਪ ਕੌਰ ਪੁੱਤਰੀ ਕਲਵੰਤ ਸਿੰਘ ਬਾਬਾ ਦੀਪ ਸਿੰਘ ਕਾਲੋਨੀ ਛੇਹਰਟਾਂ ਅੰਮ੍ਰਿਤਸਰ ਨਸ਼ੇ ਦੀ ਸਪਲਾਈ ਦਾ ਕੰਮ ਕਰਦੀ ਹੈ ਤੇ ਉਸ ਦੇ ਘਰ 70 ਗ੍ਰਾਮ ਹੈਰੋਇਨ ਪਈ ਹੋਈ ਹੈ। ਪੁਲਸ ਨੇ ਉਕਤ ਔਰਤ ਦੇ ਘਰ ਛਾਪਾ ਮਾਰ ਕੇ ਬਾਕੀ ਦੀ ਹੈਰੋਇਨ ਔਰਤ ਕੋਲੋਂ ਬਰਾਮਦ ਕਰ ਲਈ ਹੈ। ਪੁਲਸ ਨੇ ਥਾਣਾ ਲੰਬੀ ਵਿਖੇ ਉਕਤ ਔਰਤ ਨੂੰ ਮਾਮਲੇ ਵਿਚ ਸ਼ਾਮਲ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਤੇ ਉਕਤ ਔਰਤ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ 
ਦਿੱਤਾ ਹੈ। 


Related News