45 ਲੱਖ ਦੀ ਧੋਖਾਦੇਹੀ ਕਰਨ ਵਾਲਾ 18 ਕੇਸਾਂ ਦਾ ਭਗੌਡ਼ਾ ਗ੍ਰਿਫਤਾਰ

08/17/2018 3:53:08 AM

 ਲੁਧਿਆਣਾ,   (ਅਨਿਲ)-  ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਨਾਲ 45 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਕੇਸ ’ਚ ਪਿਛਲੇ 7 ਸਾਲਾਂ ਤੋਂ ਭਗੌਡ਼ੇ ਦੋਸ਼ੀ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ®ਜਾਣਕਾਰੀ ਦਿੰਦੇ ਹੋਏ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਾਹਰ ਇੰਡਸਟਰੀਜ਼ ਦੇ ਲਾਇਨਜ਼ ਮੈਨੇਜਰ ਅਰਵਿੰਦਰ ਸਿੰਘ ਸੋਢੀ ਦੀ ਸੂਚਨਾ ’ਤੇ ਕਰੀਬ 18 ਕੇਸਾਂ ’ਚ ਭਗੌਡ਼ੇ ਦੋਸ਼ੀ ਜਿਤੇਸ਼ ਗਜਰੀਆ ਪੁੱਤਰ ਰਮੇਸ਼ ਲਾਲ ਗਜਰੀਆ ਨਿਵਾਸੀ ਅਹਿਮਦਾਬਾਦ ਗੁਜਰਾਤ ਨੂੰ ਛਾਪੇਮਾਰੀ ਦੌਰਾਨ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ। ®ਜਾਂਚ ਅਧਿਕਾਰੀ ਨੇ ਦੱਸਿਅਾ ਕਿ ਦੋਸ਼ੀ ਨੂੰ ਪਿਛਲੇ 7 ਸਾਲ ਤੋਂ ਮਾਣਯੋਗ ਅਦਾਲਤ ਨੇ ਭਗੌਡ਼ਾ ਕਰਾਰ ਦਿੱਤਾ ਹੋਇਆ ਸੀ। ਦੋਸ਼ੀ ’ਤੇ ਕਰੀਬ ਡੇਢ ਦਰਜਨ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਲੁਧਿਆਣਾ ਦੇ ਉਦਯੋਗਪਤੀ ਤੋਂ 45 ਲੱਖ ਦੇ ਕੱਪਡ਼ੇ ਖਰੀਦੇ ਸਨ ਤੇ ਕੰਪਨੀ ਨੂੰ ਅਦਾਇਗੀ ਦੇ ਚੈੱਕ ਦੇ ਦਿੱਤੇ ਸਨ ਜੋ ਕਿ ਫੇਲ ਹੋ ਗਏ। ਉਸ ਤੋਂ ਬਾਅਦ ਦੋਸ਼ੀ ਖਿਲਾਫ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਦੋਸ਼ੀ ਪੁਲਸ ਨੂੰ ਧੋਖਾ ਦਿੰਦਾ ਰਿਹਾ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।