ਲੁਧਿਆਣਾ ਦੇ ਸਨਅਤਕਾਰਾਂ ਨੂੰ ਨਹੀਂ ਮਿਲ ਰਹੀ ਲੇਬਰ, ਡਾਹਢੇ ਪਰੇਸ਼ਾਨ

05/20/2020 4:34:37 PM

ਲੁਧਿਆਣਾ (ਨਰਿੰਦਰ) : ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦਿਆਂ ਲੁਧਿਆਣਾ 'ਚੋਂ ਲੇਬਰ ਲਗਾਤਾਰ ਵੱਡੀ ਗਿਣਤੀ 'ਚ ਪਲਾਇਨ ਕਰ ਰਹੀ ਹੈ। ਮੌਜੂਦਾ ਹਾਲਾਤ ਇਹ ਹੋ ਗਏ ਹਨ ਕਿ ਸਨਅਤਕਾਰਾਂ ਨੂੰ ਫੈਕਟਰੀਆਂ ਚਲਾਉਣ ਲਈ ਮਜ਼ਦੂਰ ਨਹੀਂ ਮਿਲ ਰਹੇ, ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਫੈਕਟਰੀਆਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ 'ਚ ਫੈਕਟਰੀ ਮਾਲਕ ਲੇਬਰ ਕਿੱਥੋਂ ਲਿਆਉਣ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।

ਇਸ ਕਾਰਨ ਫੈਕਟਰੀ ਮਾਲਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਉੱਥੇ ਹੀ ਜੇਕਰ ਇਨ੍ਹਾਂ ਦਾ ਬਦਲੇ ਪੰਜਾਬੀ ਲੇਬਰ ਦੀ ਗੱਲ ਕੀਤੀ ਜਾਵੇ ਤਾਂ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਪਰਵਾਸੀ ਲੇਬਰ, ਪੰਜਾਬੀ ਲੇਬਰ ਦੇ ਮੁਕਾਬਲੇ 'ਚ ਜ਼ਿਆਦਾ ਜਲਦੀ ਕੰਮ ਕਰਦੀ ਹੈ। ਫੈਕਟਰੀ ਮਾਲਕਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਸੈਨੇਟਾਈਜ਼ ਕਰਕੇ ਆਪਸ 'ਚ ਦਾਇਰਾ ਬਣਾ ਕੇ ਅਤੇ ਹੱਥਾਂ 'ਚ ਦਸਤਾਨੇ ਆਦਿ ਪਾ ਕੇ ਹੀ ਕੰਮ ਕਰਵਾਇਆ ਜਾਂਦਾ ਹੈ। ਲੁਧਿਆਣਾ ਸਾਈਕਲ ਪਾਰਟਸ ਮੈਨੂਫੈਕਚਰਿੰਗ ਕਰਨ ਵਾਲੇ ਵਿਸ਼ਵਕਰਮਾ ਫ਼ੈਕਟਰੀ ਦੇ ਡਾਇਰੈਕਟਰ ਨੇ ਦੱਸਿਆ ਕਿ ਹੁਣ ਕੰਮ ਦੇ ਆਰਡਰ ਤਾਂ ਆਉਣ ਲੱਗੇ ਹਨ ਪਰ ਲੇਬਰ ਘੱਟਣ ਲੱਗੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਮਹੀਨਿਆਂ 'ਚ ਲੇਬਰ ਦੀ ਪੰਜਾਬ 'ਚ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ ਕਿਉਂਕਿ ਆਉਣ ਵਾਲਾ ਸੀਜ਼ਨ ਝੋਨੇ ਦਾ ਹੈ ਅਤੇ ਕਿਸਾਨਾਂ ਨੂੰ ਵੀ ਲੇਬਰ ਦੀ ਲੋੜ ਹੈ।

Babita

This news is Content Editor Babita