ਲੁਧਿਆਣਾ ''ਚ ਭੁੱਖੇ-ਤਿਹਾਏ ਮਜ਼ਦੂਰ ਸੜਕਾਂ ''ਤੇ ਉਤਰੇ, ਦੇਖੋ ਦੁੱਖ ਭਰੀ ਕਹਾਣੀ ਬਿਆਨ ਕਰਦੀਆਂ ਤਸਵੀਰਾਂ

04/16/2020 10:02:07 AM

ਲੁਧਿਆਣਾ (ਮੁਕੇਸ਼) : ਮੁੰਬਈ ਦੀ ਤਰ੍ਹਾਂ ਫੋਕਲ ਪੁਆਇੰਟ ਸ਼ੇਰਪੁਰ ਚੌਂਕ ਵਿਖੇ ਰਾਸ਼ਨ, ਦਵਾਈ ਅਤੇ ਪੈਸਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਅਤੇ ਭੁੱਖੇ-ਤਿਹਾਏ ਮਜ਼ਦੂਰਾਂ ਬੀਤੇ ਦਿਨ ਸੜਕੇ 'ਤੇ ਉਤਰ ਆਏ ਅਤੇ ਉਨ੍ਹਾਂ ਨੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ। ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੂੰ ਬਲ ਦਾ ਇਸਤਮਾਲ ਕਰਨਾ ਪਿਆ।

ਭੜਕੇ ਮਜ਼ਦੂਰਾਂ ਦਾ ਦੋਸ਼ ਹੈ ਕਿ ਸਰਕਾਰ ਪਾਸੋ ਗਰੀਬਾਂ ਨੂੰ ਵੰਡੇ ਜਾਣ ਵਾਲੇ ਰਾਸ਼ਨ ਨੂੰ ਲੈ ਕੇ ਉਨ੍ਹਾਂ ਨਾਲ ਭੇਦਭਾਵ ਕੀਤਾ ਜ਼ਾ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ 'ਚ 'ਕੋਰੋਨਾ ਕਹਿਰ' ਲਗਾਤਾਰ ਜਾਰੀ, ਸੁੱਕਣੀਆਂ ਪਈਆਂ ਜਾਨਾਂ, ਜਾਣੋ ਕੀ ਨੇ ਤਾਜ਼ਾ ਹਾਲਾਤ

ਇਲਾਕਿਆਂ ਦੇ ਕੌਂਸਲਰਾਂ ਵਲੋਂ ਆਪਣੇ ਖ਼ਾਸ ਲੋਕਾਂ ਨੂੰ ਹੀ ਰਾਸ਼ਨ ਵੰਡਿਆ ਜ਼ਾ ਰਿਹਾ ਹੈ। ਇਸ ਤਰ੍ਹਾਂ ਹੀ ਫੈਕਟਰੀਆਂ ਦੇ ਮਾਲਕਾਂ ਵਲੋਂ ਮਜ਼ਦੂਰਾਂ ਨੂੰ ਪੈਸੇ ਦੇਣ 'ਚ ਆਨਾ-ਕਾਨੀ ਕੀਤੀ ਜਾ ਰਹੀ ਹੈ, ਜਿਸ ਵਜੋਂ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਜ਼ਦੂਰਾਂ ਦਾ ਦੋਸ਼ ਹੈ ਕਿ ਸਰਕਾਰ ਵਲੋਂ ਗਰੀਬ ਲੋਕਾਂ ਦੇ ਘਰਾਂ ਤੱਕ ਰਾਸ਼ਨ ਆਦਿ ਪਹੁੰਚਾਉਣ ਦੇ ਦਾਅਵੇ ਖੋਖਲੇ ਦਿਖਾਈ ਦੇ ਰਹੇ ਹਨ। ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਜ਼ਦੂਰਾਂ ਭੁੱਖਮਰੀ ਕਾਰਨ ਸੜਕਾਂ 'ਤੇ ਉਤਰਨਾ ਪਿਆ ਹੈ।

ਇਹ ਵੀ ਪੜ੍ਹੋ : ਪਟਿਆਲਾ : ਕੋਰੋਨਾ ਮਰੀਜ਼ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ


ਇਨ੍ਹਾਂ ਲੋਕਾਂ ਨੇ ਕਿਹਾ ਕਿ ਵਾਰਡ ਵਾਈਜ਼ ਰਾਸ਼ਨ, ਲੰਗਰ ਵੰਡਣ ਲਈ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ, ਜਿਸ 'ਚ ਹਰ ਪਾਰਟੀ ਦਾ ਇਕ ਨੁਮਾਇੰਦਾ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਇਕ-ਦੂਜੇ 'ਤੇ ਭੇਦਭਾਵ ਕੀਤੇ ਜਾਣ ਦੇ ਦੋਸ ਨਾ ਲਾਵੇ। ਕਮੇਟੀ ਵਲੋਂ ਲੋੜਵੰਦ ਲੋਕਾਂ ਦੀ ਲਿਸਟ ਤਿਆਰ ਕਰਕੇ ਚੈੱਕ ਕਰਨ ਮਗਰੋਂ ਹੀ ਰਾਸ਼ਨ ਵੰਡਿਆ ਜਾਵੇ ਅਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ।


ਪੁਲਸ ਨੇ ਲੋਕਾਂ ਨੂੰ ਕੀਤੀ ਅਪੀਲ 
ਏ. ਡੀ. ਸੀ. ਪੀ. ਅਜਿੰਦਰ ਸਿੰਘ ਵਲੋਂ ਮਾਮਲੇ ਨੂੰ ਲੈ ਕੇ ਸ਼ਾਂਤੀ ਬਣਾਏ ਰੱਖਣ ਲਈ ਮੀਟਿੰਗ ਕੀਤੀ ਗਈ। ਮੀਟਿੰਗ 'ਚ ਏ. ਸੀ. ਪੀ. ਵੈਭਵ ਸਹਿਗਲ, ਐਸ. ਐਚ. ਓ. ਹਰਜਿੰਦਰ ਸਿੰਘ, ਵਰੁਣਜੀਤ ਸਿੰਘ, ਪੂਰਵਾਨਚਲ ਨੇਤਾ ਸ਼ਾਮਲ ਹੋਏ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਐਲਾਨਿਆ ਹਾਟਸਪਾਟ

ਅਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਸੰਕਟ ਦੀ ਘੜੀ 'ਚੋਂ ਲੰਘ ਰਿਹਾ ਹੈ ਅਤੇ ਹਰ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ ਕਿ ਧੀਰਜ ਬਣਾ ਕੇ ਰੱਖੇ। ਉਨ੍ਹਾਂ ਕਿਹਾ ਕਿ ਸਭ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਕੋਲ ਸਭ ਇੰਤਜ਼ਾਮ ਹਨ ਅਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਮੇਟੀਆਂ ਬਣਾ ਕੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਜਾਵੇਗਾ।





 

Babita

This news is Content Editor Babita