ਮਜ਼ਦੂਰ ਮੁਕਤੀ ਮੋਰਚਾ ਨੇ ਬੀ. ਡੀ. ਪੀ. ਓ. ਦਫਤਰ ਅੱਗੇ ਲਾਇਆ ਧਰਨਾ

12/11/2017 7:29:11 AM

ਚਾਉਕੇ, (ਰਜਿੰਦਰ)- ਮਜ਼ਦੂਰ ਮੁਕਤੀ ਮੋਰਚਾ ਯੂਨੀਅਨ ਦੇ ਸੱਦੇ 'ਤੇ ਪੂਰੇ ਪੰਜਾਬ ਵਿਚ ਹਰ ਬਲਾਕ ਧਰਨਾ ਦੇਣ ਸਬੰਧੀ ਅੱਜ ਬੀ. ਡੀ. ਪੀ. ਓ. ਦਫਤਰ ਰਾਮਪੁਰਾ ਦੇ ਗੇਟ ਅੱਗੇ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਦੇ ਕੇ ਮੰਗ-ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ। 
ਇਸ ਮੌਕੇ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਸੇਮਾ ਸੂਬਾ ਸਕੱਤਰ, ਜ਼ਿਲਾ ਕਨਵੀਨਰ ਕਾਮਰੇਡ ਹਰਬੰਸ ਸਿੰਘ ਬਠਿੰਡਾ, ਕਾਮਰੇਡ ਪ੍ਰਿਤਪਾਲ ਸਿੰਘ ਰਾਮਪੁਰਾ ਆਦਿ ਨੇ ਪੇਂਡੂ ਤੇ ਸ਼ਹਿਰੀ ਲੋੜਵੰਦਾਂ ਦੇ ਰਹਿਣ ਲਈ 10 ਮਰਲੇ ਪਲਾਟ, ਘਰ ਬਣਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ, ਮਨਰੇਗਾ ਕਾਨੂੰਨ ਤਹਿਤ 600 ਰੁਪਏ ਦਿਹਾੜੀ, ਮਜ਼ਦੂਰਾਂ ਅਤੇ ਦਲਿਤਾਂ ਸਿਰ ਚੜ੍ਹੇ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ੇ ਮੁਆਫ ਕਰਵਾਉਣ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਰੁਪਏ ਮੁਆਵਜ਼ਾ ਦੇਣ ਸਬੰਧੀ ਸਰਕਾਰ ਕੋਲੋਂ ਮੰਗ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਤੇ ਫਿਰ ਕਾਂਗਰਸ ਦੀ ਸਰਕਾਰ ਨੇ ਗਰੀਬਾਂ ਨੂੰ ਸਿਰਫ ਆਪਣੀ ਵੋਟ ਬੈਂਕ ਵਜੋਂ ਹੀ ਵਰਤਿਆ, ਜਦਕਿ ਇਨ੍ਹਾਂ ਨੂੰ ਹਲੇ ਤੱਕ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਦਿੱਤਾ। ਦੇਸ ਨੂੰ ਆਜ਼ਾਦ ਹੋਏ 70 ਸਾਲ ਹੋ ਚੁੱਕੇ ਹਨ ਪਰ ਹਲੇ ਵੀ ਗਰੀਬਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਸ ਦੌਰਾਨ ਸੀ. ਪੀ. ਆਈ. ਐੱਮ. ਐੱਲ. ਦੇ ਬਲਾਕ ਸਕੱਤਰ ਕਰਮਜੀਤ ਸਿੰਘ ਪੀਰਕੋਟ, ਬਲਾਕ ਮੌੜ ਪ੍ਰਧਾਨ ਨਛੱਤਰ ਸਿੰਘ, ਮੁਖਤਿਆਰ ਸਿੰਘ ਜਿਊਂਦ, ਨਿੱਕਾ ਸਿੰਘ ਭੈਣੀ, ਭੋਲਾ ਸਿੰਘ ਕੁਤੀਵਾਲ, ਕੇਵਲ ਰਾਮ ਰਾਮਪੁਰਾ ਤੇ ਕਈ ਹੋਰ ਵਰਕਰ ਹਾਜ਼ਰ ਸਨ।