ਕੁਰੂਕਸ਼ੇਤਰ ਦੀ ਟੀਮ ਨੇ ਵਾਲੀਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ

11/04/2017 5:12:28 AM

ਸੁਲਤਾਨਪੁਰ ਲੋਧੀ (ਧੀਰ)— ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਵਿੱਤਰ ਨਗਰੀ 'ਚ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਸ਼ੁਰੂ ਹੋਏ 2 ਰੋਜ਼ਾ ਟੂਰਨਾਮੈਂਟ ਦੇ ਪਹਿਲੇ ਦਿਨ ਵਾਲੀਬਾਲ ਦੇ ਰੌਮਾਂਚਕ ਮੈਚ ਹੋਏ, ਜਿਸ ਦਾ ਉਦਘਾਟਨ ਵਿਧਾਇਕ ਚੀਮਾ ਨੇ ਅਰਦਾਸ ਕਰਨ ਉਪਰੰਤ ਕੀਤਾ। ਵਾਲੀਬਾਲ ਦੇ ਟੂਰਨਾਮੈਂਟ 'ਚ ਅੱਜ ਯੂਨੀਵਰਸਿਟੀ ਪੱਧਰ ਦੀਆਂ 6 ਟੀਮਾਂ ਨੇ ਹਿੱਸਾ ਲਿਆ। ਚੀਮਾ ਨੇ ਕਿਹਾ ਕਿ ਵਾਲੀਬਾਲ ਦਾ ਇਹ ਟੂਰਨਾਮੈਂਟ 10 ਸਾਲ ਬਾਅਦ ਕਾਂਗਰਸ ਸਮੇਂ ਸ਼ੁਰੂ ਹੋਇਆ, ਜੋ ਹਰ ਸਾਲ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 2019 'ਚ 550 ਸਾਲਾ ਗੁਰਪੁਰਬ ਮੌਕੇ ਫੁੱਟਬਾਲ, ਵਾਲੀਬਾਲ, ਕਬੱਡੀ ਤੋਂ ਇਲਾਵਾ ਹੋਰ ਵੀ ਮੈਚ ਹੋਣਗੇ। ਵਾਲੀਬਾਲ ਦੇ ਹੋਏ ਮੁਕਾਬਲੇ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਟੀਮ ਜੇਤੂ ਤੇ ਮਸਤੂਆਣਾ ਕਾਲਜ ਦੀ ਟੀਮ ਉਪ ਜੇਤੂ ਰਹੀ।
 ਜੇਤੂ ਤੇ ਉਪ ਜੇਤੂ ਟੀਮ ਨੂੰ ਵਿਧਾਇਕ ਚੀਮਾ ਨੇ ਨਕਦ ਰਾਸ਼ੀ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਟੂਰਨਾਮੈਂਟ ਮੌਕੇ ਏ. ਡੀ. ਸੀ. ਅਵਤਾਰ ਸਿੰਘ ਭੁੱਲਰ, ਐੱਸ. ਡੀ. ਐੱਮ. ਡਾ. ਚਾਰੁਮਿਤਾ, ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਨੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਖੇਡ ਟੂਰਨਾਮੈਂਟ ਦੇ ਪ੍ਰਮੁੱਖ ਬਲਕਾਰ ਸਿੰਘ ਭਲਵਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਪਰਵਿੰਦਰ ਸਿੰਘ ਪੱਪਾ, ਦੀਪਕ ਧੀਰ ਰਾਜੂ, ਰਾਜਾ ਗੁਰਪ੍ਰੀਤ ਸਿੰਘ, ਰਣਧੀਰ ਸਿੰਘ ਧੀਰਾ, ਮੁਖਤਿਆਰ ਸਿੰਘ ਭਗਤਪੁਰ, ਆਸਾ ਸਿੰਘ ਵਿਰਕ, ਵਿਨੋਦ ਕੁਮਾਰ ਗੁਪਤਾ, ਸੰਜੀਵ ਮਰਵਾਹਾ, ਡਿੰਪਲ ਡੀਨ, ਸਤਿੰਦਰ ਚੀਮਾ, ਮੇਜਰ ਸਿੰਘ ਵਿਰਦੀ, ਰਵੀ ਪੀ. ਏ., ਪ੍ਰੇਮ ਲਾਲ ਤਲਵੰਡੀ ਚੌਧਰੀ, ਜਗਜੀਤ ਸਿੰਘ ਚੰਦੀ, ਹਰਚਰਨ ਸਿੰਘ ਬੈਂਸ, ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਜ਼ੈਲਦਾਰ ਅਜੀਤ ਪਾਲ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ।