ਕੁਲਬੀਰ ਜ਼ੀਰਾ ਕਾਂਗਰਸ ''ਚੋਂ ਮੁਅੱਤਲ (ਵੀਡੀਓ)

01/16/2019 6:48:06 PM

ਚੰਡੀਗੜ੍ਹ : ਨਸ਼ਿਆਂ ਦੇ ਮਾਮਲੇ 'ਤੇ ਕਾਂਗਰਸ ਖਿਲਾਫ ਭੜਾਸ ਕੱਢਣ ਵਾਲੇ ਜ਼ੀਰਾਂ ਤੋਂ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਕਮੇਟੀ ਵਲੋਂ ਜ਼ੀਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ 'ਤੇ ਵਿਧਾਇਕ ਜ਼ੀਰਾ ਨੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਨਾ ਤਾਂ ਕਾਂਗਰਸ ਪਾਰਟੀ ਖਿਲਾਫ ਕੋਈ ਗੱਲ ਆਖੀ ਸੀ ਅਤੇ ਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੋਈ ਸ਼ਬਦ ਬੋਲਿਆ ਸੀ।

Gurminder Singh

This news is Content Editor Gurminder Singh