ਕੋਟਕਪੂਰਾ ਗੋਲੀਕਾਂਡ ਦੀ ਜਾਂਚ ਟੀਮ ਵਲੋਂ ਇਕ ਹੋਰ ਚਲਾਨ ਦੇਣ ਦੀ ਤਿਆਰੀ

03/19/2020 9:45:52 AM

ਫ਼ਰੀਦਕੋਟ (ਜਗਦੀਸ਼) – ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਗੋਲੀਕਾਂਡ ਦੇ ਚਾਰ ਪ੍ਰਮੁੱਖ ਗਵਾਹਾਂ ਨੂੰ ਸੰਮਨ ਭੇਜ ਕੇ ਕੈਂਪ ਦਫਤਰ ਫਰੀਦਕੋਟ ਸਦਿਆ, ਜਿਥੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਗਏ। ਜਾਣਕਾਰੀ ਅਨੁਸਾਰ ਅਕਤੂਬਰ 2015 ’ਚ ਵਾਪਰੇ ਕੋਟਕਪੂਰਾ ਗੋਲੀਕਾਂਡ ਦੇ ਚਸ਼ਮਦੀਦ ਭਾਈ ਹਰਜਿੰਦਰ ਸਿੰਘ ਮਾਝੀ, ਹਰਜੀਤ ਸਿੰਘ ਢਪਾਲੀ, ਹਰਵਿੰਦਰ ਸਿੰਘ ਵਜੀਦਕੇ ਅਤੇ ਗੁਰਸੇਵਰ ਸਿੰਘ ਨੇ ਜਾਂਚ ਟੀਮ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦਿਨ ਸਿੱਖ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਅਬੀ ਦੀਆਂ ਘਟਨਾਵਾਂ ਵਿਰੁੱਧ ਸ਼ਾਂਤਮਈ ਰੋਸ ਧਰਨੇ ’ਤੇ ਬੈਠੀਆਂ ਹੋਈਆਂ ਸਨ। ਧਰਨੇ ’ਤੇ ਬੈਠੇ ਸਿੱਖ ਲੋਕਾਂ ’ਤੇ ਪੁਲਸ ਅਧਿਕਾਰੀਆਂ ਨੇ ਸਾਜ਼ਿਸ਼ ਤਹਿਤ ਘੇਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ’ਤੇ ਬਿਨਾਂ ਕਿਸੇ ਕਾਰਨ ਤੋਂ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਉਕਤ ਸਿੱਖਾਂ ’ਤੇ ਸੀਵਰੇਜ ਦੇ ਪਾਣੀ ਦੀਆਂ ਬੁਛਾਵਾਂ ਵੀ ਮਾਰੀਆਂ ਗਈਆਂ, ਜਿਸ ਕਰਾਨ ਦਰਜਨ ਤੋਂ ਵੱਧ ਸੰਗਤਾਂ ਅਤੇ ਆਗੂ ਜ਼ਖਮੀ ਹੋ ਗਏ। 

ਦੱਸ ਦੇਈਏ ਕਿ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਹੁਣ ਤੱਕ ਅਦਾਲਤ ’ਚ ਤਿੰਨ ਵਾਰ ਚਲਾਨ ਪੇਸ਼ ਕਰ ਚੁੱਕੀ ਹੈ। ਇਸ ਮਾਮਲੇ ਦੀ ਸੁਣਵਾਈ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ’ਚ ਹੋ ਰਹੀ ਹੈ। ਆਈ. ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਲਗਭਗ ਮੁਕੰਮਲ ਕਰ ਚੁੱਕੀ ਹੈ ਅਤੇ ਚੌਥਾ ਚਲਾਨ ਜਲਦ ਹੀ ਅਦਾਲਤ ’ਚ ਦਿੱਤਾ ਜਾਵੇਗਾ।

rajwinder kaur

This news is Content Editor rajwinder kaur