11 ਨੂੰ ਮਲੋਟ ''ਚ ਮੋਦੀ, ਜਾਰੀ ਹੋਇਆ ਸ਼ਡਿਊਲ

07/11/2018 7:43:05 AM

ਮਲੋਟ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਮਲੋਟ ਵਿਚ 11 ਜੁਲਾਈ ਨੂੰ ਇਕ ਕਿਸਾਨ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਬੁੱਧਵਾਰ ਸਵੇਰੇ 11.55 'ਤੇ ਭੀਸੀਆਣਾ ਏਅਰਪੋਰਟ 'ਤੇ ਲੈਂਡ ਕਰਨਗੇ, ਜਿਸ ਤੋਂ ਬਾਅਦ ਉਹ 12.30 ਵਜੇ ਪਿੰਡ ਛਾਬੇਵਾਲੀ ਵਿਚ ਰੱਖੀ ਗਈ ਰੈਲੀ ਵਾਲੀ ਜਗ੍ਹਾ 'ਤੇ ਪਹੁੰਚਣਗੇ ਅਤੇ ਜਨਤਾ ਦੇ ਇਕੱਠ ਨੂੰ ਸੰਬੋਧਨ ਕਰਨਗੇ। 
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਮਨੋਹਰ ਲਾਲ ਖੱਟੜ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵੀ ਇਕੱਠ ਨੂੰ ਸੰਬੋਧਨ ਕੀਤਾ ਜਾਵੇਗਾ। ਲਗਭਗ ਇਕ ਘੰਟੇ ਦੀ ਸਪੀਚ ਤੋਂ ਬਾਅਦ ਪ੍ਰਧਾਨ ਮੰਤਰੀ 1.30 ਵਜੇ ਵਾਪਸੀ ਕਰਨਗੇ। ਇਸ ਰੈਲੀ 'ਚ ਪ੍ਰਸ਼ਾਸਨ ਵਲੋਂ 25000 ਦੇ ਕਰੀਬ ਕੁਰਸੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ।