ਕਿਸਾਨ ਅੰਦੋਲਨ ਦੇ ਹੱਕ 'ਚ ਉੱਤਰੀਆਂ ਅੰਮ੍ਰਿਤਸਰ ਜ਼ਿਲ੍ਹੇ ਦੀਆਂ 40 ਪੰਚਾਇਤਾਂ, ਕੀਤਾ ਵੱਡਾ ਐਲਾਨ

02/01/2021 6:21:02 PM

ਚਮਿਆਰੀ (ਸੰਧੂ)- ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਦੇਸ਼ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨਾਲ ਲੜੀ ਜਾ ਰਹੀ ਆਰ-ਪਾਰ ਦੀ ਲੜਾਈ ਦੌਰਾਨ ਵੱਧ ਤੋਂ ਵੱਧ ਕਿਸਾਨਾਂ ਅਤੇ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਉਣ ਦੇ ਮਕਸਦ ਨਾਲ ਅੱਜ ਸਥਾਨਕ ਕਸਬੇ ਅੰਦਰ ਇਲਾਕੇ ਦੇ 40 ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹਰ ਪਿੰਡ ਦੇ ਹਰੇਕ ਘਰ ’ਚੋਂ ਇਕ ਮੈਂਬਰ ਦੀ ਦਿੱਲੀ ਸੰਘਰਸ਼ ਵਿਚ ਸ਼ਮੂਲੀਅਤ ਕਰਵਾਉਣ ਲਈ ਪਿੰਡ ਪੱਧਰ ’ਤੇ ਮਤੇ ਪਾਏ ਜਾਣਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਵੰਗਾਰੀ ਮੋਦੀ ਸਰਕਾਰ, ਸ਼ਾਇਰਾਨਾ ਅੰਦਾਜ਼ ’ਚ ਆਖ ਦਿੱਤੀ ਵੱਡੀ ਗੱਲ

ਇਸ ਦੌਰਾਨ ਹੋਏ ਬੇਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧ ਰਾਜਨ ਮਾਨ, ਦਵਿੰਦਰ ਸਿੰਘ ਘੁੰਮਣ, ਗੁਰਪਿੰਦਰ ਸਿੰਘ ਭਿੰਦਾ ਸੋਹੀ, ਮਨਜੀਤ ਸਿੰਘ ਹਰੜ ਕਲਾਂ, ਸੇਠ ਭੁਪਿੰਦਰ ਸਿੰਘ ਰੰਧਾਵਾ, ਪਵਿੱਤਰ ਸਿੰਘ ਖਾਨੋਵਾਲ, ਹਰਜੀਤ ਸਿੰਘ ਝੀਤਾ, ਡਾ. ਐੱਮ. ਪੀ. ਐੱਸ. ਈਸ਼ਰ, ਡਾ. ਰਣਜੀਤ ਸਿੰਘ, ਬਾਬਾ ਵਿਰਸਾ ਸਿੰਘ ਅਤੇ ਬਾਬਾ ਜੱਸਾ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਲੜ ਰਹੇ ਦੇਸ਼ ਦੇ ਕਿਸਾਨਾਂ ਦੀ ਏਕਤਾ ਨੂੰ ਵੇਖ ਕੇ ਬੌਖਲਾਹਟ ’ਚ ਆਈ ਮੋਦੀ ਸਰਕਾਰ ਵੱਲੋਂ ਏਜੰਸੀਆਂ ਦਾ ਸਹਾਰਾ ਲੈ ਕੇ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਸਾਡੇ ਸਬਰ ਅਤੇ ਆਪਸੀ ਭਾਈਚਾਰਕ ਸਾਂਝ ਨੇ ਸਰਕਾਰ ਦੀ ਹਰੇਕ ਚਾਲ ਨੂੰ ਫੇਲ੍ਹ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਹੱਕ ਅਤੇ ਸੱਚ ਦੀ ਲੜਾਈ ਲੜਨ ਵਾਲੇ ਲੋਕ ਕਦੇ ਵੀ ਲੜਾਈ ਨੂੰ ਵਿਚਾਲੇ ਛੱਡ ਕੇ ਨਹੀਂ ਭੱਜਦੇ, ਬੇਸ਼ੱਕ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਕੁਰਬਾਨ ਕਰਨੀ ਪੈ ਜਾਵੇ।

ਇਹ ਵੀ ਪੜ੍ਹੋ : ਸਿੰਘ ਬਾਰਡਰ ’ਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਆਈ ਸਾਹਮਣੇ, ਹੰਝੂਆਂ ਨਾਲ ਬਿਆਨ ਕੀਤਾ ਦਰਦ

ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਸਾਡੀ ਪਰਖ ਦਾ ਹੈ, ਇਸੇ ਲਈ ਸਾਡਾ ਸਭ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਸਾਰੇ ਵੈਰ-ਵਿਰੋਧਾਂ ਨੂੰ ਲਾਂਭੇ ਰੱਖ ਕੇ ਛੇਤੀ ਤੋਂ ਛੇਤੀ ਵੱਡੀ ਗਿਣਤੀ ’ਚ ਮੋਰਚੇ ’ਚ ਪਹੁੰਚ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਪੁੱਠਾ ਗੇੜਾ ਦੇਈਏ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾ ਜਥਾ ਬੁੱਧਵਾਰ ਰਵਾਨਾ ਹੋਵੇਗਾ ਅਤੇ ਉਸ ਉਪਰੰਤ ਹਰ ਐਤਵਾਰ ਟਰੈਕਟਰ ਟਰਾਲੀਆਂ ਰਾਹੀਂ ਜਥੇ ਦਿੱਲੀ ਨੂੰ ਰਵਾਨਾ ਹੋਇਆ ਕਰਨਗੇ।

ਇਹ ਵੀ ਪੜ੍ਹੋ : 26 ਜਨਵਰੀ ਹਿੰਸਾ ਤੋਂ ਬਾਅਦ ਦਿੱਲੀ ਦੀਆਂ ਜੇਲਾਂ ''ਚ ਬੰਦ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਸ ਦੌਰਾਨ ਸਰਪੰਚ ਜਰਨੈਲ ਸਿੰਘ ਵੜੈਚ, ਗੁਰਦੇਵ ਸੰਧੂ, ਪ੍ਰਭਦੀਪ ਸੋਹਲ, ਰਵੀ ਬੱਲ ਹਰੜ, ਰਾਜਪਾਲ ਸਿੰਘ ਢਿੱਲੋਂ, ਬਲਦੇਵ ਸਿੰਘ ਸੋਹੀ, ਅਜੀਤ ਸਿੰਘ ਢਿੱਲੋਂ, ਸਰਪੰਚ ਪਰਮਿੰਦਰ ਸਿੰਘ ਸੰਗੂਆਣਾ, ਪ੍ਰਭਦੀਪ ਸਿੰਘ ਰਿੱਕੀ, ਨਵਚੰਦ ਸਿੰਘ ਹਰੜ ਖੁਰਦ, ਮਹਾਬੀਰ ਸਿੰਘ ਖਾਨੋਵਾਲ, ਧਰਮਿੰਦਰ ਸਿੰਘ ਲਾਡਾ, ਹਰਦੇਵ ਸਿੰਘ ਹਰੜ, ਅਵਤਾਰ ਸਿੰਘ, ਡਾ. ਨਰੇਸ਼ਪਾਲ ਸਿੰਘ ਸੈਣੀ, ਰਾਜਕਰਨ ਸਿੰਘ ਰੰਧਾਵਾ, ਡਾ. ਬਿਕਰਮਜੀਤ ਸਿੰਘ ਬਾਜਵਾ, ਬਲਰਾਜ ਸਿੰਘ, ਹਰਚਰਨ ਸਿੰਘ ਧਾਰੀਵਾਲ, ਲਾਲੀ ਸ਼ਹਿਬਾਜਪੁਰੀ, ਕਮਲਜੀਤ ਸਿੰਘ ਗਿੱਲ, ਓਂਕਾਰ ਸਿੰਘ, ਅਮਰਜੀਤ ਸਿੰਘ ਢਿੱਲੋਂ , ਰਾਣਾ ਢਿੱਲੋਂ ਅਤੇ ਜਗਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਮੁੱਖ ਮੰਤਰੀ ਨੇ ਸੱਦੀ ਸਰਬ ਪਾਰਟੀ ਬੈਠਕ

ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।

Gurminder Singh

This news is Content Editor Gurminder Singh