ਜਿੱਤ ਤੋਂ ਬਾਅਦ ਬੋਲੀ ਕਿਰਨ ਖੇਰ, ਕੰਮ ਦੇ ਆਧਾਰ ''ਤੇ ਲੋਕਾਂ ਨੇ ਦੁਬਾਰਾ ਚੁਣਿਆ

05/24/2019 3:20:28 PM

ਚੰਡੀਗੜ੍ਹ (ਰਾਏ) : ਮੇਰੀ ਸਫਲਤਾ ਦਾ ਸਿਹਰਾ ਚੰਡੀਗੜ੍ਹ 'ਚ ਪੰਜ ਸਾਲਾਂ 'ਚ ਮੇਰੇ ਵੱਲੋਂ ਕੀਤੇ ਗਏ ਕੰਮ ਦੇ ਨਾਲ-ਨਾਲ ਪਾਰਟੀ ਲੀਡਰਸ਼ਿਪ ਨੂੰ ਜਾਂਦਾ ਹੈ। ਇਹ ਗੱਲ ਚੋਣ ਜਿੱਤਣ ਤੋਂ ਬਾਅਦ ਕਿਰਨ ਖੇਰ ਨੇ ਮੀਡੀਆ ਨਾਲ ਗੱਲਬਾਤ 'ਚ ਕਹੀ। ਉਨ੍ਹਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਪੰਜ ਸਾਲਾਂ ਦੌਰਾਨ ਜੋ ਵਿਕਾਸ ਕਾਰਜ ਉਨ੍ਹਾਂ ਨੇ ਕਰਵਾਏ ਹਨ, ਉਨ੍ਹਾਂ ਦੇ ਜ਼ੋਰ 'ਤੇ ਇੱਥੋਂ ਦੇ ਲੋਕਾਂ ਨੇ ਫਿਰ ਉਨ੍ਹਾਂ ਨੂੰ ਸੰਸਦ 'ਚ ਭੇਜਣ ਦਾ ਕੰਮ ਕੀਤਾ ਹੈ। ਕਿਰਨ ਖੇਰ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਜਿੱਤ 'ਚ ਮੋਦੀ ਲਹਿਰ ਦੀ ਭੂਮਿਕਾ ਵੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ 'ਚ ਜਿਸ ਤਰ੍ਹਾਂ ਚੰਡੀਗੜ੍ਹ ਵਾਸੀਆਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਸੀ, ਉਸ ਤੋਂ ਉਹ ਜਿੱਤ ਪ੍ਰਤੀ ਪੱਕੇ ਹੋ ਗਏ ਸਨ। ਕਿਰਨ ਖੇਰ ਨੇ ਕਿਹਾ ਕਿ ਦੁਬਾਰਾ ਚੋਣ ਜਿੱਤਣ ਤੋਂ ਬਾਅਦ ਪਹਿਲਾਂ ਤੋਂ ਚੱਲ ਰਹੇ ਵਿਕਾਸ ਕੰਮਾਂ ਨੂੰ ਪੂਰਾ ਕਰਵਾਉਣ ਤੋਂ ਇਲਾਵਾ ਚੰਡੀਗੜ੍ਹ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪਹਿਲ ਦੇ ਆਧਾਰ 'ਤੇ ਉਹ ਪੂਰਾ ਕਰਨਗੇ।

ਸਲਾਰੀਆ ਬਿਨਾਂ ਜੰਗ ਜਿੱਤਣਾ ਮੁਸ਼ਕਿਲ ਸੀ
ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਆਪਣੇ ਘਰ ਪ੍ਰੈੱਸ ਕਾਨਫਰੰਸ 'ਚ ਕਿਰਨ ਖੇਰ ਨੇ ਜਿਥੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਕਿਰਨ ਖੇਰ ਨੇ ਉਨ੍ਹਾਂ ਦੀ ਸਮੁੱਚੀ ਚੋਣ ਪ੍ਰਚਾਰ ਮੁਹਿੰਮ ਨੂੰ ਆਪਣੇ ਮੋਢਿਆਂ 'ਤੇ ਖਿੱਚਣ ਵਾਲੇ ਪਾਰਟੀ ਦੇ ਨੌਜਵਾਨ ਨੇਤਾ ਸਹਿਦੇਵ ਸਲਾਰੀਆ ਦੀ ਚਰਚਾ ਕਰਦੇ ਹੋਏ ਕਿਹਾ ਕਿ ਸਹਿਦੇਵ ਸਲਾਰੀਆ ਨੇ ਬਿਨਾਂ ਕਿਸੇ ਸਵਾਰਥ ਦੇ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਨੂੰ ਸਹਿਯੋਗ ਕੀਤਾ ਹੈ। ਖੇਰ ਨੇ ਕਿਹਾ ਕਿ ਜੇਕਰ ਸਲਾਰੀਆ ਦਾ ਸਹਿਯੋਗ ਨਾ ਹੁੰਦਾ ਤਾਂ ਇਸ ਜੰਗ ਨੂੰ ਜਿੱਤ ਸਕਣਾ ਉਨ੍ਹਾਂ ਲਈ ਮੁਸ਼ਕਿਲ ਸੀ। 

Anuradha

This news is Content Editor Anuradha