ਚੰਡੀਗੜ੍ਹ ''ਚ ''ਕਿਰਨ ਖੇਰ'' 39379 ਵੋਟਾਂ ਨਾਲ ਅੱਗੇ, ਭਾਜਪਾ ''ਚ ਖੁਸ਼ੀ ਦੀ ਲਹਿਰ

05/23/2019 1:03:32 PM

ਚੰਡੀਗੜ੍ਹ : ਚੰਡੀਗੜ੍ਹ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਲਗਾਤਾਰ ਅੱਗੇ ਚੱਲ ਰਹੀ ਹੈ। ਹੁਣ ਤੱਕ ਦੇ ਰੁਝਾਨਾਂ 'ਚ ਕਿਰਨ ਖੇਰ ਨੂੰ ਕੁੱਲ 45169 ਵੋਟਾਂ ਹਾਸਲ ਹੋ ਚੁੱਕੀਆਂ ਹਨ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ 'ਚ ਖੜ੍ਹੇ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ 39379 ਵੋਟਾਂ ਹੀ ਹਾਸਲ ਕਰ ਸਕੇ ਹਨ। ਇਸ ਤੋਂ ਇਲਾਵਾ 'ਆਪ' ਉਮੀਦਵਾਰ ਹਰਮੋਹਨ ਧਵਨ ਨੂੰ 3351 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਨੋਟਾਂ ਨੂੰ 902 ਵੋਟਾਂ ਮਿਲੀਆਂ ਹਨ। ਕਿਰਨ ਖੇਰ ਦੇ ਲੀਡ ਕਰਨ ਨਾਲ ਭਾਜਪਾ 'ਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। 
 

Babita

This news is Content Editor Babita