ਅਣਪਛਾਤੇ ਨੌਜਵਾਨਾਂ ਨੇ ਲੜਕੀ ਨੂੰ ਕੀਤਾ ਅਗਵਾ, ਕੇਸ ਦਰਜ

09/24/2017 2:39:04 PM

ਅੰਮ੍ਰਿਤਸਰ (ਸੰਜੀਵ)- ਥਾਣਾ ਅਜਨਾਲਾ ਦੀ ਪੁਲਸ ਨੇ ਮੁਟਿਆਰ ਨੂੰ ਅਗਵਾ ਕਰ ਕੇ ਲਿਜਾਣ ਦੇ ਦੋਸ਼ 'ਚ ਗਗਨਦੀਪ ਸਿੰਘ, ਸੁਮਿਤ ਕੁਮਾਰ, ਗੁਰਮੀਤ ਕੌਰ, ਬੇਬੀ ਤੇ ਪਰਮਜੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੀ 21 ਸਾਲ ਦੀ ਕੁੜੀ ਮਮਤਾ ਰਾਣੀ ਰਣਜੀਤ ਐਵੀਨਿਊ ਸਥਿਤ ਵੀਵਾ ਲਾਈਫ ਇੰਸ਼ੋਰੈਂਸ 'ਚ ਕੰਮ ਕਰਦੀ ਸੀ ਤੇ ਡਿਊਟੀ ਉਪਰੰਤ ਅਜਨਾਲਾ ਸਥਿਤ ਆਪਣੇ ਮਾਮੇ ਦੇ ਘਰ ਚਲੀ ਜਾਂਦੀ ਸੀ, ਬੀਤੇ ਦਿਨੀਂ ਉਸ ਦੀ ਕੁੜੀ ਘਰ 'ਚ ਹੀ ਸੀ ਤੇ ਮਾਮਾ ਆਪਣੇ ਪਰਿਵਾਰ ਨਾਲ ਕਿਸੇ ਘਰੇਲੂ ਕੰਮ ਲਈ ਗਿਆ ਸੀ, ਜਦੋਂ ਵਾਪਸ ਪਰਤਿਆ ਤਾਂ ਉਸ ਦੀ ਕੁੜੀ ਘਰ 'ਚ ਮੌਜੂਦ ਨਹੀਂ ਸੀ। ਉਸ ਨੂੰ ਸ਼ੱਕ ਹੈ ਕਿ ਉਕਤ ਦੋਸ਼ੀ ਉਸ ਦੀ ਕੁੜੀ ਨੂੰ ਅਗਵਾ ਕਰ ਲੈ ਗਏ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।