ਨੌਜਵਾਨ ਨੂੰ ਅਗਵਾ ਕਰਨ ਵਾਲੇ 5 ਗ੍ਰਿਫਤਾਰ, ਅਦਾਲਤ ਨੇ ਰਿਮਾਂਡ ''ਤੇ ਭੇਜੇ

12/16/2020 10:27:56 AM

ਸਮਾਣਾ (ਦਰਦ) : ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਇਕ ਢਾਬੇ ਤੋਂ ਐਤਵਾਰ ਨੂੰ ਅਗਵਾ ਕੀਤੇ ਗਏ 20 ਸਾਲਾ ਨੌਜਵਾਨ ਨੂੰ ਉਸ ਦੇ ਪੰਜੇ ਅਗਵਾਕਾਰਾਂ ਸਮੇਤ ਸਦਰ ਪੁਲਸ ਵੱਲੋਂ ਅਗਲੇ ਹੀ ਦਿਨ ਗ੍ਰਿਫ਼ਤਾਰ ਕਰ ਲੈਣ ’ਚ ਸਫਲਤਾ ਹਾਸਲ ਕੀਤੀ ਗਈ ਹੈ। ਸਦਰ ਥਾਣਾ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਅਗਵਾ ਕਰਨ ਦੀ ਸੂਚਨਾ ਮਿਲਣ ’ਤੇ ਸਦਰ ਪੁਲਸ ਨੇ ਅਗਵਾਕਾਰਾਂ ਦੀ ਪਛਾਣ ਤੋਂ ਬਾਅਦ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਚੀਕਾ ਸੜਕ ’ਤੇ ਪਿੰਡ ਬਦਨਪੁਰ ਨਜ਼ਦੀਕ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ। ਚੈੱਕ ਕਰਨ ’ਤੇ ਉਸ ’ਚੋਂ ਪੰਜੇ ਅਗਵਾਕਾਰ ਵਿਅਕਤੀ ਅਤੇ ਅਗਵਾ ਕੀਤਾ ਗਿਆ ਨੌਜਵਾਨ ਸਾਜਨ ਵੀ ਮਿਲਿਆ, ਜਦੋਂ ਕਿ ਉਨ੍ਹਾਂ ਦੀ ਅਗਵਾਕਾਰ ਸਾਥੀ ਜਨਾਨੀ ਨਹੀਂ ਮਿਲੀ। ਪੁਲਸ ਨੇ ਅਗਵਾਕਾਰਾਂ ਨੂੰ ਹਿਰਾਸਤ ’ਚ ਲੈ ਅਦਾਲਤ ’ਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ ਇਕ ਦਿਨ ਦਾ ਰਿਮਾਂਡ ਹਾਸਲ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

Babita

This news is Content Editor Babita