ਤਰਨਤਾਰਨ ''ਚ ਕੁਕਰਮ ਦੇ ਦੋਸ਼ੀ ਬੱਚੇ ਨੂੰ ਮਿਲੀ ਰੌਂਗਟੇ ਖੜ੍ਹੇ ਕਰਨ ਵਾਲੀ ਸਜ਼ਾ, ਦੇਖੋ ਹੈਰਾਨ ਕਰਦੀ ਵੀਡੀਓ

06/06/2017 5:39:39 PM

ਤਰਨਤਾਰਨ : ਤਰਨਤਾਰਨ ''ਚ ਪੈਂਡੇ ਪਿੰਡ ਬੱਚੜਾ ''ਚ ਇਕ ਰੌਂਗਟੇ ਖੜ੍ਹੇ ਕਰਦੀ ਘਟਨਾ ਸਾਹਮਣੇ ਆਈ ਹੈ। ਇਕ 17 ਸਾਲਾ ਬੱਚਾ ਨਾਲ ਵਾਪਰੀ ਅਜਿਹੀ ਦਰਿੰਦਗੀ ਭਰੀ ਘਟਨਾ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ। ਤਸਵੀਰਾਂ ''ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਿੰਡ ਬੱਚੜਾ ਦੇ 17 ਸਾਲਾ ਬੱਚੇ ''ਤੇ ਪਿੰਡ ਦੇ ਹੀ ਵੱਡੇ ਜ਼ੁਲਮ ਢਾਹ ਰਹੇ ਹਨ। ਬੱਚਾ ਚੀਖ-ਚੀਖ ਕੇ ਮੁਆਫੀ ਮੰਗ ਰਿਹਾ ਹੈ ਪਰ ਕੁੱਟਣ ਵਾਲਿਆਂ ''ਤੇ ਇਸ ਦਾ ਕੋਈ ਅਸਰ ਨਹੀਂ। ਇਸ ਬੱਚੇ ਦਾ ਕਸੂਰ ਵੀ ਕੋਈ ਛੋਟਾ ਨਹੀਂ ਹੈ। ਦਰਅਸਲ ਇਸ ਬੱਚੇ ''ਤੇ ਪਿੰਡ ਦੇ ਹੀ ਨਾਬਾਲਗ ਬੱਚਿਆਂ ਨਾਲ ਕੁਕਰਮ ਕਰਨ ਦੇ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਅਣਮਨੁੱਖੀ ਵਤੀਰਾ ਕਰਦੇ ਹੋਏ ਪਹਿਲਾਂ ਤਾਂ ਅਲਫ ਨੰਗਾ ਕਰਕੇ ਕੁੱਟਮਾਰ ਕੀਤੀ ਅਤੇ ਫਿਰ ਲੋਹੇ ਦੀ ਰਾਡ ਬੱਚੇ ਦੇ ਗੁਪਤ ਅੰਗ ਵਿਚ ਵਾੜਨ ਦੀ ਕੋਸ਼ਿਸ਼ ਕੀਤੀ ਗਈ।
17 ਸਾਲਾ ਬੱਚੇ ''ਤੇ ਪਿੰਡ ਦੇ ਹੀ ਕੁਝ ਮਾਸੂਮ ਬੱਚਿਆਂ ਨਾਲ ਕੁਕਰਮ ਕਰਨ ਦੇ ਦੋਸ਼ਾਂ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਮਾਮਲੇ ਦੀ ਸੰਬੰਧਤ ਥਾਣੇ ''ਚ ਸ਼ਿਕਾਇਤ ਕੀਤੀ ਗਈ ਤਾਂ ਪੰਚਾਇਤ ਨੇ ਦਖਲ ਅੰਦਾਜ਼ੀ ਕਰਕੇ ਦੋਹਾਂ ਧਿਰਾਂ ਵਿਚ ਸਮਝੌਤਾ ਕਰਵਾ ਦਿੱਤਾ। ਪੀੜਤ ਪਰਿਵਾਰਾਂ ''ਚ ਗੁੱਸਾ ਇੰਨਾ ਸੀ ਕਿ ਸਮਝੌਤਾ ਜ਼ਿਆਦਾ ਸਮਾਂ ਟਿੱਕ ਨਹੀਂ ਸਕਿਆ ਅਤੇ ਅਖੀਰ ਜੋ ਕੁੱਝ ਹੋਇਆ ਉਸ ਨੇ ਹੱਦਾਂ ਹੀ ਟੱਪ ਦਿੱਤੀਆਂ। ਪੀੜਤ ਪਰਿਵਾਰਾਂ ਨੇ ਉਕਤ ਬੱਚੇ ਨੂੰ ਪਹਿਲਾਂ ਤਾਂ ਅਲਫ ਨੰਗਾ ਕਰਕੇ ਕੁੱਟਮਾਰ ਕੀਤੀ ਅਤੇ ਫਿਰ ਲੋਹੇ ਦੀ ਰਾਡ ਨਾਲ ਉਸ ਨੂੰ ਵੀ ਉਹੀ ਸਜ਼ਾ ਦਿੱਤੀ ਗਈ ਜਿਹੜੀ ਉਹ ਦੂਸਰੇ ਬੱਚਿਆਂ ਨਾਲ ਕਰਦਾ ਸੀ। ਇਥੇ ਹੀ ਬੱਸ ਨਹੀਂ ਇਸ ਸ਼ਰਮਨਾਕ ਘਟਨਾ ਦੀ ਵੀਡੀਓ ਵੀ ਬਣਾਈ ਗਈ।
ਇਸ ਮੰਦਭਾਗੀ ਘਟਨਾ ਤੋਂ ਬਾਅਦ ਦੂਜੀ ਧਿਰ ਨੇ ਇਸ ਦੀ ਪੁਲਸ ਕੋਲ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਨੇ ਵੀਡੀਓ ਦੇ ਆਧਾਰ ''ਤੇ ਬਿਆਨ ਕਲਮਬੰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਵੇਂ ਬੱਚੇ ਦਾ ਕਸੂਰ ਵੱਡਾ ਸੀ ਫਿਰ ਵੀ ਅਜਿਹਾ ਅਣਮਨੁੱਖੀ ਵਤੀਰਾ ਕਿੱਥੋਂ ਤੱਕ ਜਾਇਜ਼ ਹੈ।