ਖ਼ਸਤਾਹਾਲ ਚਿੰਤਪੂਰਨੀ ਰੋਡ ਦੇ ਨਵ-ਨਿਰਮਾਣ ਲਈ ਯੂਥ ਸਿਟੀਜ਼ਨ ਕੌਂਸਲ ਨੇ ਸ਼ੁਰੂ ਕੀਤੀ ਬੂਟ ਪਾਲਿਸ਼ ਮੁਹਿੰਮ

07/25/2022 12:31:21 PM

ਹੁਸ਼ਿਆਰਪੁਰ (ਜੈਨ)- ਯੂਥ ਸਿਟੀਜ਼ਨ ਕੌਂਸਲ ਪੰਜਾਬ ਵੱਲੋਂ ਸਾਉਣ ਮਹੀਨੇ ਵਿਚ ਖ਼ਸਤਾਹਾਲ ਮਾਤਾ ਚਿੰਤਪੂਰਨੀ ਰੋਡ ਦੇ ਨਵ-ਨਿਰਮਾਣ ਲਈ ਜ਼ਿਲ੍ਹਾ ਪ੍ਰਧਾਨ ਡਾ. ਪੰਕਜ ਸ਼ਰਮਾ ਦੀ ਪ੍ਰਧਾਨਗੀ ਹੇਠ ਬੂਟ ਪਾਲਿਸ਼ ਮੁਹਿੰਮ ਬੰਜਰ ਬਾਗ ਚੌਂਕ ਵਿਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ। ਇਸ ਦੌਰਾਨ ਖੰਨਾ ਨੇ ਖ਼ੁਦ ਬੂਟ ਪਾਲਿਸ਼ ਕਰਕੇ ਸੜਕ ਦੇ ਨਿਰਮਾਣ ਲਈ ਪੈਸੇ ਇਕੱਠੇ ਕੀਤੇ ਅਤੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹਰ ਰੋਜ਼ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਇਸ ਸੜਕ ’ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਖੰਨਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਲੇ ’ਚ ਆਉਣ ਵਾਲੀਆਂ ਸੰਗਤਾਂ ਅਤੇ ਇਸ ਸੜਕ ’ਤੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਮਾਤਾ ਚਿੰਤਪੂਰਨੀ ਰੋਡ ਬਣਾ ਕੇ ਹਾਦਸਿਆਂ ਤੋਂ ਬਚਾਇਆ ਜਾਵੇ।

ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤੈਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ

ਦੂਜੇ ਪਾਸੇ ਡਾ. ਪੰਕਜ ਨੇ ਬੂਟ ਪਾਲਿਸ਼ ਮੁਹਿੰਮ ਵਿਚ ਆਏ ਵਰਕਰਾਂ ਦਾ ਧੰਨਵਾਦ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੇਲੇ ਤੋਂ ਪਹਿਲਾਂ ਸੜਕ ਨਾ ਬਣਾਈ ਗਈ ਤਾਂ ਯੂਥ ਸਿਟੀਜ਼ਨ ਕੌਂਸਲ ਪੰਜਾਬ ਲੰਮੇ ਸਮੇਂ ਤੱਕ ਸੰਘਰਸ਼ ਕਰਨ ਲਈ ਤਿਆਰ ਹੈ। ਸਭਾ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਨੇ ਦੱਸਿਆ ਕਿ ਮਾਤਾ ਚਿੰਤਪੂਰਨੀ ਦੇ ਸਾਉਣ ਦੇ ਨਰਾਤਿਆਂ ਦੌਰਾਨ ਸੜਕ ਦੀ ਮਾੜੀ ਹਾਲਤ ਬਾਰੇ ਪ੍ਰਸ਼ਾਸਨ ਤੇ ਸਰਕਾਰ ਨੂੰ ਜਗਾਉਣ ਲਈ ਬੂਟ ਪਾਲਿਸ਼ ਮੁਹਿੰਮ ਚਲਾਈ ਗਈ। ਬੂਟ ਪਾਲਿਸ਼ ਮੁਹਿੰਮ ਤੋਂ ਇਕੱਠਾ ਹੋਇਆ ਪੈਸਾ ਨਗਰ ਨਿਗਮ ਨੂੰ ਸੜਕ ਦੇ ਨਿਰਮਾਣ ਲਈ ਦਿੱਤਾ ਜਾਵੇਗਾ। ਜੇਕਰ 29 ਜੁਲਾਈ ਨੂੰ ਨਰਾਤਿਆਂ ਤੋਂ ਪਹਿਲਾਂ ਸੜਕ ਨਾ ਬਣਾਈ ਗਈ ਤਾਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

PunjabKesari

ਇਸ ਮੌਕੇ ਟੋਨੂੰ ਸੇਠੀ, ਮਨੋਜ ਸ਼ਰਮਾ, ਅਸ਼ਵਨੀ ਓਹਰੀ, ਲੱਕੀ ਠਾਕੁਰ, ਗੁਰਪ੍ਰੀਤ ਧਾਮੀ, ਵਿਜੇ ਠਾਕੁਰ, ਮੋਹਿਤ ਸੰਧੂ, ਠਾਕੁਰ ਸਰਜੀਵਨ ਸਿੰਘ, ਗਗਨਦੀਪ, ਬੱਬੂ ਕੁਮਾਰ ਬੱਬ, ਬੌਬੀ, ਵਿਕਾਸ ਜੋਨੀ, ਡਾ. ਰਾਜ ਕੁਮਾਰ ਸੈਣੀ, ਡਾ. ਵਸ਼ਿਸ਼ਟ ਕੁਮਾਰ, ਡਾ. ਰਾਜ ਕੁਮਾਰ ਪਾਂਡੇ, ਸ਼ਿਮਾਂਸ਼ੂ ਸ਼ਰਮਾ, ਫਤਿਹਵੀਰ ਸਿੰਘ, ਸੁਖਦੇਵ ਧਾਮੀ, ਵਿਕਾਸ ਕੁਮਾਰ, ਅਸ਼ਵਨੀ ਚੋਟੀਆਂ, ਮਨੀ, ਕਰਨੈਲ ਸਿੰਘ, ਵਿਨੀਤ ਕੁਮਾਰ, ਸੰਦੀਪ, ਦੀਪਕ ਕੁਮਾਰ ਆਦਿ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ

ਬੂਟ ਪਾਲਿਸ਼ ਕਰ ਕੇ ਕੌਂਸਲਰ ਮਹਿਰਾ ਨੇ ਵੀ ਫੰਡ ਇਕੱਠਾ ਕੀਤਾ
ਮਾਤਾ ਚਿੰਤਪੁਰਨੀ ਰੋਡ ਦੀ ਮੁਰੰਮਤ ਲਈ ਕੌਂਸਲਰ ਅਸ਼ੋਕ ਮਹਿਰਾ ਦੀ ਅਗਵਾਈ ਵਿਚ ਵੀ ਆਦਮਵਾਲ ਵਿਖੇ ਬੂਟ ਪਾਲਿਸ਼ ਮੁਹਿੰਮ ਚਲਾ ਕੇ ਫੰਡ ਇਕੱਠਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਚੌਹਾਲ ਨੂੰ ਜਾਣ ਵਾਲੇ ਕੌਮੀ ਮਾਰਗ ਦਾ ਪਿਛਲੇ ਕਾਫ਼ੀ ਸਮੇਂ ਤੋਂ ਬੁਰਾ ਹਾਲ ਹੈ, ਜਿਸ ਲਈ ਕਈ ਵਾਰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੱਕ ਆਵਾਜ਼ ਪਹੁੰਚਾਈ ਗਈ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਬੂਟ ਪਾਲਿਸ਼ ਤੋਂ ਇਕੱਠਾ ਹੋਣ ਵਾਲਾ ਪੈਸਾ ਕੇਂਦਰ ਅਤੇ ਪੰਜਾਬ ਦੀਆਂ ਗਰੀਬ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਦਿੱਤਾ ਜਾਵੇਗਾ, ਤਾਂ ਜੋ ਉਹ ਸੜਕ ਜਲਦੀ ਬਣਵਾ ਸਕਣ। ਇਸ ਮੌਕੇ ਨਰੇਸ਼ ਮਹਿਰਾ, ਕ੍ਰਿਸ਼ਨ ਗੋਪਾਲ ਆਨੰਦ, ਅਸ਼ਵਨੀ ਸ਼ਰਮਾ ਛੋਟਾ, ਜਗਦੀਪ ਕੁਮਾਰ, ਸੁਰੇਸ਼ ਕੁਮਾਰ, ਸ਼ੰਮੀ ਬਹਿਨ, ਅਮਿਤ ਗੁਪਤਾ, ਪੁਨੀਤ ਸ਼ਰਮਾ, ਅਸ਼ੀਸ਼ ਕੁਮਾਰ, ਸੰਜੀਵ ਠਾਕੁਰ, ਕਪਿਲ ਵਸ਼ਿਸ਼ਟ, ਰਮੇਸ਼ ਕੁਮਾਰ, ਹਰਜੀਤ ਸਿੰਘ, ਜਗਜੀਤ ਸਿੰਘ, ਅਵਤਾਰ ਕੁਮਾਰ, ਡਾ. ਈਸ਼ਵਰ ਲਾਲ, ਬਾਲੇਸ਼ਵਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਆਉਣ ਵਾਲੇ ਦਿਨਾਂ 'ਚ ਜਨਤਾ ਨੂੰ ਲੱਗ ਸਕਦੈ ਝਟਕਾ, ਇਸ ਵਜ੍ਹਾ ਕਾਰਨ ਮਹਿੰਗੀ ਹੋ ਸਕਦੀ ਹੈ ਬਿਜਲੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News