ਖਰੜ ਸਿਵਲ ਹਸਪਤਾਲ ''ਚ ਪੁੱਜਿਆ ''ਕੋਰੋਨਾ'', ਡਾਕਟਰ ਤੇ ਮਰੀਜ਼ਾਂ ਦੇ ਸੁੱਕੇ ਸਾਹ

07/17/2020 12:26:51 PM

ਖਰੜ (ਅਮਰਦੀਪ) : ਕੋਰੋਨਾ ਆਪਣਾ ਕਹਿਰ ਦਿਖਾਉਂਦੇ ਹੋਏ ਹੁਣ ਖਰੜ ਦੇ ਸਿਵਲ ਹਸਪਤਾਲ 'ਚ ਵੀ ਪੁੱਜ ਗਿਆ ਹੈ। ਸਿਵਲ ਹਸਪਤਾਲ 'ਚ ਪਰਚੀਆਂ ਕੱਟਣ ਵਾਲੀ ਇਕ ਮੁਲਾਜ਼ਮ ਬੀਬੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ 'ਚ ਜਿੱਥੇ ਡਰ ਦਾ ਮਾਹੌਲ ਹੈ, ਉੱਥੇ ਹੀ ਮੈਡੀਕਲ ਸਟਾਫ, ਮੈਡੀਕਲ ਸਟੋਰਾਂ ਵਾਲੇ ਅਤੇ ਹਸਪਤਾਲ ਤੋਂ ਦਵਾਈ ਲੈਣ ਆਏ ਮਰੀਜ਼ਾਂ ਦੀ ਚਿੰਤਾ ਵੱਧ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਸਰਕਾਰੀ ਸਕੂਲ ਨੇ ਕੀਤਾ ਕਮਾਲ, ਨਿੱਜੀ ਸਕੂਲਾਂ ਨੂੰ ਦੇ ਰਿਹੈ ਮਾਤ
ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਨੇ ਮਾਰੂ ਰੂਪ ਧਾਰਨ ਕਰ ਲਿਆ ਹੈ। ਇੱਥੇ ਤੇਜ਼ੀ ਨਾਲ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਹੁਣ ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਸੂਬੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 9,000 ਤੋਂ ਪਾਰ ਹੋ ਗਈ ਹੈ, ਜਦੋਂ ਕਿ 6,000 ਤੋਂ ਉੱਪਰ ਮਰੀਜ਼ ਇਸ ਬੀਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ (ਟਕਸਾਲੀ) ਲੜੇਗੀ SGPC ਚੋਣਾਂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਐਲਾਨ

ਇਸ ਦੇ ਨਾਲ ਹੀ ਹੁਣ ਤੱਕ ਸੂਬੇ ਅੰਦਰ ਕੋਰੋਨਾ ਕਾਰਨ 230 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਦੇ ਮਾਮਲੇ 10 ਲੱਖ ਤੋਂ ਪਾਰ ਹੋ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਗਿਣਤੀ 25,000 ਤੋਂ ਉੱਪਰ ਹੋ ਗਈ ਹੈ। 
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਮਿਲੀ ਪ੍ਰਵਾਨਗੀ
 

Babita

This news is Content Editor Babita