ਮੀਂਹ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ (ਤਸਵੀਰਾਂ)

08/18/2019 10:21:24 AM

ਖੰਨਾ (ਵਿਪਨ) - ਖੰਨਾ ਨੇੜਲੇ ਪਿੰਡ ਹੋਲ 'ਚ ਬੀਤੇ ਦਿਨ ਪਏ ਭਾਰੀ ਮੀਂਹ ਦੇ ਕਹਿਰ ਕਾਰਨ ਇਕ ਘਰ ਦੇ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕੋ ਪਰਿਵਾਰ 3 ਮੈਂਬਰਾਂ ਦੀ ਮੌਤ ਹੋ ਗਈ। ਪਰਿਵਾਰ ਦੇ ਮ੍ਰਿਤਕ ਮੈਂਬਰਾਂ 'ਚੋਂ ਮਰੇ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਸਪੁੱਤਰ ਸਵ.ਦਲਵਾਰਾ ਸਿੰਘ ਵਜੋਂ ਹੋਈ ਹੈ, ਜਦਕਿ ਪਤਨੀ ਅਤੇ ਬੱਚੇ ਦੀ ਪਛਾਣ ਹੋਣਾ ਅਜੇ ਬਾਕੀ ਹੈ।

ਜਾਣਕਾਰੀ ਅਨੁਸਾਰ ਉਕਤ ਪਰਿਵਾਰ ਰਾਤ ਦੇ ਸਮੇਂ ਸੁੱਤਾ ਪਿਆ ਸੀ ਅਤੇ ਮੀਂਹ ਕਾਰਨ ਅਚਾਨਕ ਉਨ੍ਹਾਂ ਦਾ ਸਾਰਾ ਡਿੱਗ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਉਕਤ ਪਰਿਵਾਰ ਦੀ ਇਕ ਛੋਟੀ ਕੁੜੀ ਵਾਲ-ਵਾਲ ਬਚ ਗਈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸ ਹਾਦਸੇ ਕਾਰਨ ਪਿੰਡ ਹੋਲ 'ਚ ਸੋਗ ਪਿਆ ਹੋਇਆ ਹੈ ।

rajwinder kaur

This news is Content Editor rajwinder kaur