ਫੋਨ 'ਤੇ ਕਿਹਾ ਮੈਨੂੰ ਲੈ ਜਾਓ, ਮਾਪੇ ਪੁੱਜੇ ਤਾਂ ਮਿਲੀ ਧੀ ਦੀ ਲਾਸ਼ (ਵੀਡੀਓ)

01/20/2020 10:50:43 AM

ਖੰਨਾ (ਵਿਪਨ) : ਦਾਜ ਇਕ ਸਮਾਜਿਕ ਬੁਰਾਈ ਹੈ, ਜਿਸ ਦੀ ਭੇਟ ਹੁਣ ਤੱਕ ਕਈਆਂ ਕੁੜੀਆਂ ਚੜ੍ਹ ਚੁੱਕੀਆਂ ਹਨ। ਇਸ ਦੇ ਬਾਵਜੂਦ ਵੀ ਲੋਕ ਦਾਜ ਮੰਗਣ ਤੋਂ ਪਰਹੇਜ ਨਹੀਂ ਕਰਦੇ। ਤਾਜ਼ਾ ਮਾਮਲਾ ਖੰਨਾ ਵਿਚ ਸਾਹਮਣੇ ਆਇਆ ਹੈ, ਜਿੱਥੇ 26 ਸਾਲਾ ਵਿਆਹੁਤਾ ਹਿਨਾ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ।

ਪਰਿਵਾਰ ਦਾ ਦੋਸ਼ ਹੈ ਕਿ ਹਿਨਾ ਦੇ ਸਹੁਰੇ ਪਰਿਵਾਰ ਨੇ ਹਿਨਾ ਦਾ ਕਤਲ ਕਰ ਲਾਸ਼ ਪੱਖੇ ਨਾਲ ਲਟਕਾ ਦਿੱਤੀ। ਪਰਿਵਾਰ ਮੁਤਾਬਕ ਸਵਾ ਕੁ ਸਾਲ ਪਹਿਲਾਂ ਹਿਨਾ ਦਾ ਵਿਆਹ ਅਭਿਨਵ ਵਾਸੀ ਖੰਨਾ ਨਾਲ ਕੀਤਾ ਸੀ ਅਤੇ ਵਿਆਹ ਤੋਂ 2-3 ਮਹੀਨੇ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਜੁਆਈ ਨਸ਼ਾ ਕਰਦਾ ਹੈ ਅਤੇ ਉਨ੍ਹਾਂ ਨੂੰ ਦੀ ਲੜਕੀ ਨਾਲ ਦਾਜ ਲਈ ਕੁੱਟਮਾਰ ਕੀਤੀ ਜਾਂਦੀ ਹੈ।  ਉਨ੍ਹਾਂ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਲੜਕੀ ਨੇ ਫੋਨ ਕਰਕੇ ਕਿਹਾ ਕਿ ਸੀ ਕਿ ਉਹ ਬਹੁਤ ਪਰੇਸ਼ਾਨ ਹੈ ਅਤੇ ਉਹ ਉਸ ਨੂੰ ਇੱਥੋਂ ਲੈ ਜਾਣ  ਪਰ ਅੱਧ ਵਿਚਾਲੇ ਫੋਨ ਕੱਟਿਆ ਗਿਆ, ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋਣ ਦੀ ਖਬਰ ਮਿਲੀ। ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਵੀ ਦੋਵਾਂ ਦੇ ਝਗੜੇ ਦਾ ਪੰਚਾਇਤ ਨੇ ਸਮਝੌਤਾ ਕਰਵਾਇਆ ਸੀ, ਜਿਸ ਦੀ ਕੀਮਤ ਹੁਣ ਲੜਕੀ ਨੂੰ ਜਾਨ ਦੇ ਕੇ ਚੁਕਾਉਣੀ ਪਈ।

ਉਥੇ ਹੀ ਪੁਲਸ ਥਾਣੇ ਪਹੁੰਚੇ ਦੋਵਾਂ ਪਰਿਵਾਰਾਂ 'ਚ ਗਾਲੀ-ਗਲੋਚ ਹੋ ਗਿਆ, ਜਿਸ 'ਤੇ ਪੁਲਸ ਨੇ ਲੜਕੀ ਦੇ ਜੇਠ ਨੂੰ ਹਿਰਾਸਤ 'ਚ ਲੈਂਦੇ ਹੋਏ ਲੜਕੀ ਦੇ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਨਾਲ ਹੀ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ 'ਤੇ ਐੱਸ.ਐਸ.ਪੀ. ਦਫਤਰ ਅੱਗੇ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।

cherry

This news is Content Editor cherry